Close
Menu

ਦੱਖਣੀ ਸੂਡਾਨ: 12 ਦਿਨਾਂ ’ਚ 150 ਬਲਾਤਕਾਰ

-- 05 December,2018

ਸੰਯੁਕਤ ਰਾਸ਼ਟਰ, 5 ਦਸੰਬਰ
ਦੱਖਣੀ ਸੂਡਾਨ ਵਿਚ ਪਿਛਲੇ 12 ਦਿਨਾਂ ਦੌਰਾਨ ਬਲਾਤਕਾਰ ਤੇ ਹੋਰ ਤਰ੍ਹਾਂ ਦੇ ਜਿਨਸੀ ਸੋਸ਼ਣ ਦੀਆਂ ਸ਼ਿਕਾਰ 150 ਤੋਂ ਵੱਧ ਔਰਤਾਂ ਤੇ ਲੜਕੀਆਂ ਮਦਦ ਲੈਣ ਲਈ ਅੱਗੇ ਆਈਆਂ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੀਆਂ ਤਿੰਨ ਏਜੰਸੀਆਂ ਦੇ ਮੁਖੀਆਂ ਨੇ ਦਿੱਤੀ ਹੈ। ਆਲਮੀ ਸੰਸਥਾ ਦੀ ਬਾਲ ਏਜੰਸੀ ਯੂਨੀਸੈਫ ਦੀ ਮੁਖੀ ਹੈਨਰੀਏਟਾ ਫੋਰ, ਯੂਐਨ ਏਡ ਦੇ ਮੁਖੀ ਮਾਰਕ ਲੋਅਕੌਕ ਅਤੇ ਯੂਐਨ ਵਸੋਂ ਫੰਡ ਦੀ ਮੁਖੀ ਨਤਾਲੀਆ ਕਾਨਿਮ ਨੇ ਇਕ ਸਾਂਝੇ ਬਿਆਨ ਵਿਚ ਦੱਸਿਆ ਕਿ ਹਥਿਆਰਬੰਦ ਬੰਦਿਆਂ ਜਿਨ੍ਹਾਂ ’ਚੋਂ ਜ਼ਿਆਦਾਤਰ ਵਰਦੀਧਾਰੀ ਸਨ, ਨੇ ਉੱਤਰੀ ਸ਼ਹਿਰ ਬੇਨਤਿਊ ਨੇੜੇ ਹਮਲੇ ਕੀਤੇ ਹਨ। ਤਿੰਨੋ ਏਜੰਸੀਆਂ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਦੱਖਣੀ ਸੂਡਾਨ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਮਲਾਵਰਾਂ ਨੂੰ ਨਿਆਂ ਦੇ ਕਟਹਿਰੇ ਵਿਚ ਖੜ੍ਹੇ ਕੀਤਾ ਜਾਵੇ। ‘ਡਾਕਟਰਜ਼ ਵਿਦਾਊਟ ਬਾਰਡਰਜ਼’ ਨਾਂ ਦੀ ਜਥੇਬੰਦੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ 125 ਲੜਕੀਆਂ ਨਾਲ ਬਲਾਤਕਾਰ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਆਖਿਆ ‘‘ ਇਹ ਘਿਨਾਉਣੇ ਕਾਰੇ ਇਸ ਗੱਲ ਦਾ ਚੇਤਾ ਕਰਾਉਂਦੇ ਹਨ ਕਿ ਭਾਵੇਂ ਹਾਲ ਹੀ ਵਿਚ ਦੱਖਣੀ ਸੂਡਾਨ ਦੇ ਆਗੂਆਂ ਨੇ ਜੰਗ ਬੰਦ ਕਰਨ ਤੇ ਸ਼ਾਂਤੀ ਵਾਰਤਾ ਨੂੰ ਮੁੜ ਮਜ਼ਬੂਤ ਕਰਨ ਦੇ ਭਰੋਸੇ ਦਿਵਾਏ ਸਨ ਪਰ ਆਮ ਸ਼ਹਿਰੀਆਂ ਖਾਸ ਕਰ ਕੇ ਔਰਤਾਂ ਤੇ ਬੱਚਿਆਂ ਲਈ ਸੁਰੱਖਿਆ ਦੇ ਹਾਲਾਤ ਹਾਲੇ ਵੀ ਅਸੁਖਾਂਵੇ ਬਣੇ ਹੋਏ ਹਨ। ਸੰਯੁਕਤ ਰਾਸ਼ਟਰ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਪੀੜਤਾਂ ’ਚੋਂ 20 ਫ਼ੀਸਦ ਤੋਂ ਵੱਧ ਬੱਚੇ ਹਨ।

Facebook Comment
Project by : XtremeStudioz