Close
Menu

ਦੱ. ਅਫਰੀਕਾ ਨੇ ਸ਼੍ਰੀਲੰਕਾ ਨੂੰ ਹਰਾ ਕੇ ਟੀ-20 ਲੜੀ ਜਿੱਤੀ

-- 05 August,2013

sauth_africa

ਹੰਬਨਟੋਟਾ – 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਲੋਨਵਾਬੋ ਸੋਤਸੋਬੇ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ‘ਚ ਅੱਜ ਇਥੇ ਸ਼੍ਰੀਲੰਕਾ ਨੂੰ 22 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ‘ਚ 2-0 ਦੀ ਬੜ੍ਹਤ ਬਣਾ ਲਈ। ਦੱ. ਅਫਰੀਕਾ ਨੇ ਡੇਵਿਡ ਮਿਲਰ (36) ਤੇ ਜੇ. ਪੀ. ਡੂਮਿਨੀ (30) ਦੀਆਂ ਪਾਰੀਆਂ ਦੀ ਮਦਦ ਨਾਲ 6 ਵਿਕਟਾਂ ‘ਤੇ 145 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸ ਦੇ ਜਵਾਬ ‘ਚ ਸ਼੍ਰੀਲੰਕਾ ਦੀ ਟੀਮ ਸੋਤਸੋਬੇ (2/17) ਦੀ ਖਤਰਨਾਕ ਗੇਂਦਬਾਜ਼ੀ ਦੇ ਸਾਹਮਣੇ 7 ਵਿਕਟਾਂ ‘ਤੇ 123 ਦੌੜਾਂ ਹੀ ਬਣਾ ਸਕੀ। ਮੋਰਨੇ ਮੌਰਕਲ ਨੇ ਸੋਤਸੋਬੇ ਦਾ ਚੰਗਾ ਸਾਥ ਦਿੰਦੇ ਹੋਏ 34 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਇਮਰਾਨ ਤਾਹਿਰ, ਵਾਇਨੇ ਪਰਨੇਲ ਤੇ ਡੇਵਿਡ ਵਿਏਸੀ ਨੇ 1-1 ਵਿਕਟ ਲਈ। ਸ਼੍ਰੀਲੰਕਾ ਵਲੋਂ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ 39 ਦੌੜਾਂ ਦੀ ਪਾਰੀ ਖੇਡੀ। ਤਿਸਾਰਾ ਪਰੇਰਾ ਨੇ ਅਜੇਤੂ 22 ਤੇ ਕੁਸ਼ਾਲ ਪਰੇਰਾ ਨੇ 21 ਜਦਕਿ ਲਾਹਿਰੂ ਥਿਰੀਮਾਨੇ ਨੇ 18 ਦੌੜਾਂ ਬਣਾਈਆਂ। ਲੜੀ ਦਾ ਤੀਜਾ ਤੇ ਆਖਰੀ ਮੈਚ ਹੰਬਨਟੋਟਾ ‘ਚ ਹੀ 6 ਅਗਸਤ ਨੂੰ ਖੇਡਿਆ ਜਾਵੇਗਾ।

Facebook Comment
Project by : XtremeStudioz