Close
Menu

ਨਾਮੀ ਕਲਾਕਾਰ ਦਾ ਪੁੱਤਰ ਹੋਣ ਦਾ ਦਬਾਅ ਰਹਿੰਦਾ ਹੈ: ਰਣਬੀਰ ਕਪੂਰ

-- 02 October,2013

ਮੁੰਬਈ,2 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੇ ਮਸ਼ਹੂਰ ਰੌਕਸਟਾਰ ਅਭਿਨੇਤਾ ਰਣਬੀਰ ਕਪੂਰ ਦਾ ਕਹਿਣਾ ਹੈ ਕਿ ਨਾਮੀ ਕਲਾਕਾਰ ਦਾ ਪੁੱਤਰ ਹੋਣ ਦੇ ਨਾਤੇ ਉਨ੍ਹਾਂ ‘ਤੇ ਕਾਫੀ ਦਬਾਅ ਰਹਿੰਦਾ ਹੈ। ਸਾਲ 2007 ‘ਚ ਰਿਲੀਜ਼ ਫਿਲਮ ‘ਸਾਂਵਰੀਆ’ ਨਾਲ ਬਾਲੀਵੁੱਡ ‘ਚ ਕਦਮ ਰੱਖਣ ਵਾਲੇ ਰਣਬੀਰ ਕਪੂਰ ਮਸ਼ਹੂਰ ਕਪੂਰ ਖਾਨਦਾਨ ਨਾਲ ਸੰਬੰਧ ਰੱਖਦੇ ਹਨ। ਆਪਣੇ ਅਭਿਨੈ ਦੀ ਕਲਾ ਉਨ੍ਹਾਂ ਨੂੰ ਵਿਰਾਸਤ ‘ਚ ਮਿਲੀ। ਰਣਬੀਰ ਦੇ ਪਿਤਾ ਰਿਸ਼ੀ ਕਪੂਰ ਮੰਨੇ-ਪ੍ਰਮੰਨੇ ਅਭਿਨੇਤਾ ਹਨ। ਰਣਬੀਰ ਕਪੂਰ ਨੇ ਕਿਹਾ, ”ਲੋਕ ਅਜਿਹਾ ਸਮਝਦੇ ਹਨ ਕਿ ਪ੍ਰਸਿੱਧ ਕਲਾਕਾਰ ਦਾ ਪੁੱਤਰ ਹੋਣ ਦੇ ਨਾਤੇ ਸੌਖੇ ਤਰੀਕੇ ਨਾਲ ਕੰਮ ਮਿਲ ਜਾਂਦਾ ਹੈ। ਬੇਸ਼ੱਕ ਸ਼ੁਰੂਆਤੀ ਦੌਰ ‘ਚ ਸੌਖੇ ਤਰੀਕੇ ਨਾਲ ਕੰਮ ਮਿਲ ਜਾਂਦਾ ਹੈ ਪਰ ਬਾਅਦ ‘ਚ ਆਪਣੇ ਆਪ ਨੂੰ ਸਥਾਪਤ ਕਰਨ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਤੁਹਾਡੇ ‘ਤੇ ਕਾਫੀ ਦਬਾਅ ਹੁੰਦਾ ਹੈ। ਅੱਜ ਮੇਰੇ ਪਰਿਵਾਰ ਵਾਲਿਆ ਨੂੰ ਮੇਰੇ ‘ਤੇ ਕਾਫੀ ਮਾਣ ਹੁੰਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਮੈਂ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾ ਸਕਾਂਗਾ।” ਰੌਕਸਟਾਰ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਨਾਲ ਫਿਲਮ ‘ਬੇਸ਼ਰਮ’ ‘ਚ ਕੰਮ ਕਰਨ ਤੋਂ ਪਹਿਲਾਂ ਕਾਫੀ ਘਬਰਾਂਏ ਹੋਏ ਸਨ। ਉਨ੍ਹਾਂ ਨਿੱਜੀ ਜ਼ਿੰਦਗੀ ‘ਚ ਕਦੇ ਆਪਣੇ ਪਿਤਾ ਨਾਲ ਅੱਖ ਮਿਲਾ ਕੇ ਗੱਲ ਨਹੀਂ ਕੀਤੀ ਸੀ। ਜ਼ਿਕਰਯੋਗ ਹੈ ਕਿ ਫਿਲਮ ‘ਬੇਸ਼ਰਮ’ ‘ਚ ਰਣਬੀਰ ਕਪੂਰ ਨੇ ਪਹਿਲੀ ਵਾਰੀ ਆਪਣੇ ਪਿਤਾ ਨਾਲ ਕੰਮ ਕੀਤਾ ਹੈ। ਫਿਲਮ ਬੇਸ਼ਰਮ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz