Close
Menu

ਨਿਸ਼ਾਨੇਬਾਜ਼ੀ: ਭਾਰਤ ਦਾ ਸ਼ਿਰਾਜ ਸ਼ੇਖ ਪੁਰਸ਼ ਵਰਗ ਵਿੱਚ ਸਿਖ਼ਰ ’ਤੇ

-- 11 May,2019

ਚਾਂਗਵਾਨ (ਕੋਰੀਆ), 11 ਮਈ
ਭਾਰਤ ਦੀ ਸ਼ਿਰਾਜ ਸ਼ੇਖ ਨੇ ਇਥੇ ਚੱਲ ਰਹੇ ਵਿਸ਼ਵ ਕੱਪ ਵਿੱਚ ਪੁਰਸ਼ ਸਕੀਟ ’ਚ 50 ’ਚੋਂ 50 ਦਾ ਸਕੋਰ ਬਣਾ ਕੇ 84 ਸ਼ਾਟਗਨ ਨਿਸ਼ਾਨੇਬਾਜ਼ਾਂ ’ਚ ਸਾਂਝੇ ਤੌਰ ’ਤੇ ਲੀਡ ਬਣਾਈ ਹੈ ਅਤੇ ਓਲੰਪਿਕ ਕੋਟਾ ਹਾਸਲ ਕਰਨ ਦੇ ਕਾਫ਼ੀ ਕਰੀਬ ਹੈ। ਸਿਖਰ ’ਤੇ ਹੋਰ ਤਿੰਨ ਨਿਸ਼ਾਨੇਬਾਜ਼ ਕੁਵੈਤ, ਅਰਜਨਟੀਨਾ ਅਤੇ ਨਾਰਵੇ ਦੇ ਹਨ। ਅੰਗਦ ਬਾਜਵਾ ਨੇ ਸਿਹਤ ਸਬੰਧੀ ਮੁੱਦਿਆਂ ਦਾ ਹਵਾਲਾ ਦੇ ਕੇ ਮੁਕਾਬਲੇ ’ਚੋਂ ਹਟਣ ਦਾ ਫੈਸਲਾ ਕੀਤਾ ਜਿਸ ਨਾਲ ਇਸ ਵਿੱਚ ਇਕ ਹੋਰ ਭਾਰਤੀ ਮਾਈਰਾਜ ਅਹਿਮਦ ਖ਼ਾਨ ਨੇ 49 ਸਕੋਰ ਬਣਾਇਆ ਜਿਸ ਤੋਂ ਉਹ ਸੱਤਵੇਂ ਸਥਾਨ ’ਤੇ ਹੈ। ਸ਼ਨੀਵਾਰ ਨੂੰ ਤਿੰਨ ਹੋਰ ਕੁਆਲੀਫਿਕੇਸ਼ਨ ਰਾਊਂਡ ਹੋਣਗੇ ਜਿਸ ਤੋਂ ਬਾਅਦ ਸਿਖ਼ਰਲੇ ਛੇ ਫਾਈਨਲਿਸਟ ਤੈਅ ਹੋਣਗੇ। ਸ਼ਿਰਾਜ ਅਤੇ ਮਾਈਰਾਜ ਨੇ ਇਸ ਮੁਕਾਬਲੇ ’ਚ ਮਿਲਣ ਵਾਲੇ ਦੋ ਟੋਕੀਓ 2020 ਓਲੰਪਿਕ ਕੋਟਾ ਸਥਾਨ ਦਾ ਟੀਚਾ ਬਣਾਇਆ ਹੈ। ਇਸ ਤੋਂ ਪਹਿਲਾਂ ਮਹਿਲਾਵਾਂ ਦੇ ਮੁਕਾਬਲੇ ’ਚ ਸਕੀਟ ਵਿੱਚ ਗਨੇਮਤ ਸ਼ੇਖੋਂ ਨੇ 125 ’ਚੋਂ 115 ਅੰਕ ਹਾਸਲ ਕੀਤੇ ਜਿਸ ਨਾਲ ਉਸ ਦੀ ਕੁਆਲੀਫਿਕੇਸ਼ਨ ਮੁਹਿੰਮ 21ਵੇਂ ਸਥਾਨ ’ਤੇ ਸਮਾਪਤ ਹੋ ਗਈ। ਚੰਡੀਗੜ੍ਹ ਦੀ ਇਸ ਨਿਸ਼ਾਨੇਬਾਜ਼ ਨੇ ਪਿਛਲੇ ਸਾਲ ਸਿਡਨੀ ਵਿੱਚ ਆਈਐਸਐਸਐਫ਼ ਜੂਨੀਅਰ ਵਿਸ਼ਵ ਕੱਪ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ। ਅਮਰੀਕਾ ਦੀ ਕਿੰਬਰਲੇ ਰੋਡੇ ਨੇ ਦਬਦਬਾ ਜਾਰੀ ਰੱਖਦੇ ਹੋਏ ਸਾਲ ਵਿੱਚ ਲਗਾਤਾਰ ਤੀਜਾ ਵਿਸ਼ਪ ਕੱਪ ਸੋਨ ਤਗਮਾ ਹਾਸਲ ਕੀਤਾ। ਮੁਕਾਬਲੇ ’ਚ ਦੋ ਓਲੰਪਿਕ ਕੋਟੇ ਇਟਲੀ ਦੇ ਨਾਂ ਰਹੇ ਜਿਸ ਵਿੱਚ ਇਕ ਮੌਜੂਦਾ ਓਲੰਪਿਕ ਚੈਂਪੀਅਨ ਡਾਇਨਾ ਬਾਕੋਸੀ ਨੇ ਹਾਸਲ ਕੀਤਾ।

Facebook Comment
Project by : XtremeStudioz