Close
Menu

ਨੈਸ਼ਨਲ ਐਵਾਰਡ ਨਾ ਮਿਲਣ ਦਾ ਮੈਨੂੰ ਕੋਈ ਦੁੱਖ ਨਹੀਂ ਹੈ : ਆਲੀਆ ਭੱਟ

-- 13 April,2017

ਮੁੰਬਈ— 64ਵੇਂ ਨੈਸ਼ਨਲ ਐਵਾਰਡ ਦੇ ਚਲਦੇ ਆਲੀਆ ਭੱਟ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਹਰ ਕਿਸੇ ਨੂੰ ਇਹ ਲੱਗ ਰਿਹਾ ਸੀ ਕਿ ਆਲੀਆ ਭੱਟ ਹੀ ਨੈਸ਼ਨਲ ਐਵਾਰਡ ਵਿਨਰ ਬਣੇਗੀ ਪਰ ਅਜਿਹਾ ਨਹੀਂ ਹੋਇਆ। ਇਸ ਬਾਰੇ ਜਦੋਂ ਇਨ੍ਹਾਂ ਨਾਲ ਗੱਲ ਹੋਈ ਤਾਂ ਆਲੀਆ ਨੇ ਕਿਹਾ, ”ਮੈਂਨੂੰ ਬਿਲਕੁਲ ਵੀ ਨੈਸ਼ਨਲ ਐਵਾਰਡ ਨਾ ਮਿਲਨ ਦਾ ਕੋਈ ਦੁੱਖ ਨਹੀਂ ਹੈ। ਲੋਕਾਂ ਨੂੰ ਫਿਲਮ ‘ਉੜਤਾ ਪੰਜਾਬ’ ਪਸੰਦ ਆਈ ਤੇ ਹੁਣ ਤਕ ਮੇਰੇ ਕੋਲ ਬਹੁਤ ਸਮਾਂ ਹੈ, ਮੈਨੂੰ ਬਿਲਕੁਲ ਵੀ ਬੁਰਾ ਨਹੀਂ ਲੱਗਾ ਅਤੇ ਤੁਸੀਂ ਵੀ ਬੁਰਾ ਮਹਿਸੂਸ ਨਾ ਕਰੋ।”

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਆਲੀਆ ਨੂੰ ਲੋਕਮਤ ਐਵਾਰਡ ਮਿਲਿਆ ਹੈ ਤੇ ਉਹ ਇਸ ਗੱਲ ਤੋਂ ਬੇਹਦ ਖੁਸ਼ ਹਨ। ਇਸ ਤੋਂ ਇਲਾਵਾ ਜਦੋਂ ਆਲੀਆ ਤੋਂ ਇਹ ਪੁਛਿਆ ਗਿਆ ਕਿ ਉਹ ਆਪਣੀ ਅੱਗਲੀ ਫਿਲਮ ਦੀ ਸ਼ੂਟਿੰਗ ਕਦੋਂ ਤੋਂ ਕਰ ਰਹੇ ਹਨ ਤਾਂ ਆਲੀਆ ਨੇ ਹਸਦੇ ਹੋਏ ਕਿਹਾ ਇਹ ਸਵਾਲ ਰਣਬੀਰ ਤੋਂ ਪੁਛਿਆ ਜਾਣਾ ਚਾਹੀਦਾ ਹੈ ਕਿ ਉਹ ਕਦੋਂ ਸੰਜੇ ਦੱਤ ਦੀ ਬਾਇਓਪਿਕ ਦੀ ਸ਼ੂਟਿੰਗ ਖਤਮ ਕਰ ਰਹੇ ਹਨ ਤਾਂ ਜੋ ਅਸੀਂ ਫਿਲਮ ‘ਡਰੈਗਨ’ ‘ਤੇ ਕੰਮ ਸ਼ੁਰੂ ਕਰ ਦੇਈਏ। ਫਿਲਮ ‘ਡਰੈਗਨ’ ਦਾ ਨਿਰਦੇਸ਼ਕ ਅਯਾਨ ਮੁਖਰਜ਼ੀ ਕਰ ਰਹੇ ਹਨ। ਇਸ ਫਿਲਮ ‘ਚ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। 

Facebook Comment
Project by : XtremeStudioz