Close
Menu

ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਹੀ ਉਦਯੋਗਿਕ ਨੀਤੀ ਦੇ ਨਾਂ ‘ਤੇ ਝੂਠੇ ਦਾਅਵੇ ਕਰ ਰਹੇ ਨੇ ਸੁਖਬੀਰ : ਬਾਜਵਾ

-- 07 October,2013

MG_0507ਅੰਮ੍ਰਿਤਸਰ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਮੈਂਬਰ ਪਾਰਲੀਮੈਂਟ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ‘ਚ ਨਿਵੇਸ਼ ਦੇ ਮੌਕਿਆਂ ਬਾਰੇ ਝੂਠੇ ਸੁਪਨੇ ਦਿਖਾ ਰਹੇ ਹਨ ਅਤੇ ਨਿਵੇਸ਼ਕ ਹਿਤੈਸ਼ੀ ਉਦਯੋਗਿਕ ਨੀਤੀ ਦੇ ਨਾਂ ‘ਤੇ ਉਦਯੋਗਿਕ ਘਰਾਣਿਆਂ ਨੂੰ ਲਾਲਚ ਦੇ ਰਹੇ ਹਨ, ਜਿਸ ਬਾਰੇ ਜੂਨ ਮਹੀਨੇ ‘ਚ ਐਲਾਨ ਕੀਤੇ ਜਾਣ ਦੇ ਬਾਵਜੂਦ ਉਸਨੂੰ ਹਾਲੇ ਤੱਕ ਨੋਟੀਫਾਈ ਨਹੀਂ ਕੀਤਾ ਗਿਆ।
ਲੋਕ ਸੰਪਰਕ ਅਭਿਆਨ ਦੇ ਦੂਜੇ ਫੇਸ ਹੇਠ ਸੁਨੀਲ ਦੱਤੀ ਵੱਲੋਂ ਆਯੋਜਿਤ ਕਾਂਗਰਸ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਸੁਖਬੀਰ ਪੰਜਾਬ ਲਈ ਕੋਈ ਕੰਮ ਨਹੀਂ ਕਰ ਰਹੇ ਤੇ ਉਦਯੋਗਿਕ ਘਰਾਣਿਆਂ ਨੂੰ ਝੂਠ ਬੋਲ ਕੇ ਸਿਰਫ ਸੂਬੇ ਦਾ ਨਾਂਮ ਬਦਨਾਮ ਕਰ ਰਹੇ ਹਨ। ਸੁਖਬੀਰ ਵੱਲੋਂ ਬੀਤੇ ਹਫਤੇ ਬੈਂਗਲੋਰ ‘ਚ ਆਈ.ਟੀ ਕੰਪਨੀਆਂ ਨੂੰ ਦਿੱਤੀ ਗਈ ਜਾਣਕਾਰੀ ਜਮੀਨੀ ਪੱਧਰ ਦੀਆਂ ਸੱਚਾਈਆਂ ਤੋਂ ਦੂਰ ਸਿਰਫ ਧੋਖਾ ਦੇਣ ਦੀ ਕੋਸ਼ਿਸ਼ ਸੀ।
ਉਨ•ਾਂ ਨੇ ਕਿਹਾ ਕਿ ਆਈ.ਟੀ ਪੰਜਾਬ ਪਹਿਲਾਂ ਹੀ ਆਈ.ਟੀ ਕ੍ਰਾਂਤੀ ਨੂੰ ਗਵਾ ਚੁੱਕਾ ਹੈ। ਅਕਾਲੀ ਭਾਜਪਾ ਸਰਕਾਰ ਬਣੇ ਨੂੰ 7 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਉਦਯੋਗਿਕ ਨੀਤੀ ਨੋਟੀਫਾਈ ਨਹੀਂ ਕੀਤੀ ਗਈ। ਕਰਨਾਟਕ, ਆਂਧ੍ਰ ਪਦੇਸ਼ ਵਰਗੇ ਕਈ ਸੂਬਿਆਂ ਨੇ ਆਈ.ਟੀ ਕ੍ਰਾਂਤੀ ਜਰੀਏ ਤਰੱਕੀ ਕੀਤੀ। ਮਗਰ ਕਿਸੇ ਵੀ ਵੱਡੇ ਆਈ.ਟੀ ਉਦਯੋਗ ਨੇ ਪੰਜਾਬ ਨੂੰ ਪਹਿਲ ਨਹੀਂ ਦਿੱਤੀ, ਜਿਸ ਬਾਰੇ ਬਾਜਵਾ ਨੇ ਸੁਖਬੀਰ ਨੂੰ ਕੋਈ ਵੀ ਇਕ ਨਾਂ ਦੱਸਣ ਨੂੰ ਕਿਹਾ ਹੈ। ਪਿਛਲੇ ਕਾਂਗਰਸ ਸਰਕਾਰ ਵੇਲੇ ਦੋ ਕੰਪਨੀਆਂ ਕੁਆਰਕ ਤੇ ਡੈੱਲ ਪੰਜਾਬ ‘ਚ ਆਈਆਂ ਸਨ। ਜਿਨ•ਾਂ ‘ਚੋਂ ਕੁਆਰਕ ਆਪਣਾ ਕਾਰੋਬਾਰ ਬੰਦ ਕਰ ਚੁੱਕੀ ਹੈ, ਜਦਕਿ ਡੈੱਲ ਅਕਾਲੀ ਭਾਜਪਾ ਸਰਕਾਰ ਦੀ ਉਦਯੋਗ ਵਿਰੋਧੀ ਨੀਤੀ ਦੇ ਚਲਦੇ ਬੋਰੀਆ ਬਿਸਤਰਾ ਬੰਨ•ਣ ਦੀ ਯੋਜਨਾ ਬਣਾ ਰਹੀ ਹੈ।
ਬਾਜਵਾ ਨੇ ਸੁਖਬੀਰ ਦੇ ਉਸ ਬਿਆਨ ‘ਤੇ ਵੀ ਕਰੜਾ ਵਿਰੋਧ ਜਾਹਿਰ ਕੀਤਾ ਹੈ, ਜਿਸ ‘ਚ ਉਨ•ਾਂ ਨੇ ਬੈਂਗਲੋਰ ਸੰਮੇਲਨ ਦੌਰਾਨ ਉਦਯੋਗਪਤੀਆਂ ਨੂੰ ਕਿਹਾ ਸੀ ਕਿ ਉਹ ਲੋਕਾਂ ਨੂੰ ਵੈਟ ਚਾਰਜ ਕਰ ਸਕਦੇ ਹਨ ਅਤੇ ਲਾਭ ਵਧਾਉਣ ਵਾਸਤੇ ਇਸਨੂੰ ਆਪਣੇ ਕੋਲ ਰੱਖ ਸਕਦੇ ਹਨ। ਜੋ ਕਿ ਵੱਡੇ ਪੱਧਰ ‘ਤੇ ਟੈਕਸ ਅਦਾ ਕਰਨ ਵਾਲੇ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਹੈ। ਉਨ•ਾਂ ਨੇ ਕਿਹਾ ਕਿ ਪੰਜਾਬ ‘ਚ ਵੈਟ ਦਾ ਅਧਾਰ ਰੇਟ 5 ਪ੍ਰਤੀਸ਼ਤ ਹੈ, ਜਿਹੜਾ ਦੇਸ਼ ਭਰ ਦੇ ਹੋਰਨਾਂ ਸੂਬਿਆਂ ‘ਚ 4 ਪ੍ਰਤੀਸ਼ਤ ਤੋਂ ਵੱਧ ਹੈ। ਪੰਜਾਬ ‘ਚ ਬਿਜਲੀ ਦੇ ਰੇਟ ਦੇਸ਼ ਭਰ ‘ਚ ਦੂਸਰੇ ਨੰਬਰ ‘ਤੇ ਮਹਿੰਗੇ ਹਨ ਅਤੇ ਕੱਚੇ ਮਾਲ ‘ਤੇ ਅਡਵਾਂਸ ਟੈਕਸ ਨਾਲ ਐਕਸਾਈਜ ਡਿਊਟੀ ਦੀ ਵਸੂਲੀ ਵੀ ਹੋਰਨਾਂ ਸੂਬਿਆਂ ਤੋਂ ਜ਼ਿਆਦਾ ਹੈ।
ਉਨ•ਾਂ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਵੱਲੋਂ ਟਾਟਾ ਗਰੁੱਪ ਦੇ ਪ੍ਰਮੁੱਖ ਸਾਇਰਸ ਮਿਸਤਰੀ ਨਾਲ ਮੀਟਿੰਗ ਤੋਂ ਬਾਅਦ ਟਾਟਾ ਗਰੁੱਪ ਵੱਲੋਂ ਪੰਜਾਬ ‘ਚ ਵੱਡੇ ਪ੍ਰੋਜੈਕਟ ਲਗਾਉਣ ਸਬੰਧੀ ਕੀਤਾ ਗਿਆ ਐਲਾਨ ਪੂਰੀ ਤਰ•ਾਂ ਇਕਤਰਫਾ ਸੀ। ਅਸਲ ‘ਚ ਟਾਟਾ ਗਰੁੱਪ ਨੇ ਪੰਜਾਬ ਨੂੰ ਟਾਟਾ ਕਹਿਣ ਦੀ ਤਿਆਰੀ ਕਰ ਲਈ ਹੈ। ਟਾਟਾ ਦੀਆਂ ਨਿਵੇਸ਼ ਯੋਜਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਸੀ, ਮਗਰ ਟਾਟਾ ਨੇ ਖੁਦ ਕੋਈ ਅਜਿਹਾ ਐਲਾਨ ਨਹੀਂ ਕੀਤਾ। ਨਾ ਹੀ ਸੁਖਬੀਰ ਨੂੰ ਕੋਈ ਭਰੋਸਾ ਦਿੱਤਾ ਗਿਆ ਹੈ। ਉਨ•ਾਂ ਨੇ ਕਿਹਾ ਕਿ ਜੁਲਾਈ, 2013 ‘ਚ ਸੁਖਬੀਰ ਨੇ ਟਾਟਾ ਮੋਟਰਜ ਦੇ ਵਾਈਸ ਚੇਅਰਮੈਨ ਰਵੀ ਕਾਂਤ ਨਾਲ ਮੁਲਾਕਾਤ ਤੋਂ ਬਾਅਦ ਇਸੇ ਤਰ•ਾਂ ਦਾ ਬਿਆਨ ਜਾਰੀ ਕੀਤਾ ਸੀ ਅਤੇ ਰੋਪੜ-ਫਗਵਾੜਾ ਐਕਸਪ੍ਰੈਸਵੇ, ਲੁਧਿਆਣਾ ‘ਚ ਵਾਟਰ ਸਿਟੀ, ਸੋਲਰ ਸਿਟੀ ਕੰਪਲੈਕਸ, ਮੋਹਾਲੀ ‘ਚ ਡਾਊਨਟਾਊਨ ਤੇ ਲੁਧਿਆਣਾ ਬਲਬਲਾ ਵਰਗੇ ਕੁਝ ਪ੍ਰੋਜੈਕਟਾਂ ਦੇ ਨਾਂ ਵੀ ਲਏ ਸਨ। ਮਗਰ ਅੱਜ ਤੱਕ ਕੁਝ ਨਹੀਂ ਬਣਿਆ।
ਉਨ•ਾਂ ਨੇ ਕਿਹਾ ਕਿ ਸੱਤਾਧਾਰੀ ਪਰਿਵਾਰ ਦੀਆਂ ਨਜਾਇਜ ਮੰਗਾਂ ਨੂੰ ਮੰਨੇ ਬਗੈਰ ਕੋਈ ਉਦਯੋਗ ਪੰਜਾਬ ‘ਚ ਨਹੀਂ ਆ ਸਕਦਾ। ਉਨ•ਾਂ ਨੇ ਕਿਹਾ ਕਿ ਟਰਾਂਸਪੋਰਟ ਤੇ ਸ਼ਰਾਬ ਦੇ ਵਪਾਰ ਦੇ ਸਾਰੇ ਛੋਟੇ ਤੇ ਮੱਧਮ ਖਿਡਾਰੀ ਖ਼ਤਮ ਹੋ ਚੁੱਕੇ ਹਨ ਅਤੇ ਰੇਤ ਤੇ ਬਜਰੀ ਦੀ ਖੁਦਾਈ ਦੇ ਧੰਦੇ ‘ਤੇ ਵੀ ਬਾਦਲ ਪਰਿਵਾਰ ਦਾ ਏਕਾਧਿਕਾਰ ਹੈ।
ਸੁਖਬੀਰ ਵੱਲੋਂ ਮੋਹਾਲੀ ‘ਚ ਪ੍ਰਸਤਾਵਿਤ ਗਲੋਬਲ ਇਨਵੈਸਟਮੇਂਟ ਸੰਮਟ ਵੀ ਨਿਵੇਸ਼ਕ ਹਿਤੈਸ਼ੀ ਵਾਤਾਵਰਨ ਤੇ ਨੀਤੀਆਂ ਦੀ ਘਾਟ ਦੇ ਚਲਦੇ ਇਕ ਵਾਰ ਫਿਰ ਤੋਂ ਨਾਕਾਮਯਾਬ ਸਿੱਧ ਹੋਵੇਗੀ। ਅਕਾਲੀ ਭਾਜਪਾ ਸਰਕਾਰ ਐਨ.ਆਰ.ਆਈਜ ਵੱਲੋਂ ਪੰਜਾਬ ਦੇ ਸੈਰਸਪਾਟਾ ਤੇ ਮਹਿਮਾਨਨਵਾਜੀ ਖੇਤਰ ‘ਚ ਭਾਰੀ ਨਿਵੇਸ਼ ਕਰਨ ਦੀ ਗੱਲ ਕਹਿ ਕੇ 2007 ਤੇ 2013 ਦੌਰਾਨ ਦੋ ਐਨ.ਆਰ.ਆਈ ਸੰਮੇਲਨ ਕਰ ਚੁੱਕੀ ਹੈ, ਮਗਰ ਭ੍ਰਿਸ਼ਟਾਚਾਰ, ਮਾੜੀ ਕਾਨੂੰਨ ਤੇ ਵਿਵਸਥਾ ਅਤੇ ਖਰਾਬ ਸੜਕ ਇਨਫਰਾਸਟਰੱਕਚਰ ਤੇ ਟਰੈਫਿਕ ਦੀ ਪ੍ਰੇਸ਼ਾਨੀ ਦੇ ਚਲਦੇ ਇਕ ਵੀ ਐਨ.ਆਰ.ਆਈ ਨੇ ਹਾਲੇ ਤੱਕ ਪੰਜਾਬ ‘ਚ ਨਿਵੇਸ਼ ਨਹੀਂ ਕੀਤਾ।
ਸੁਖਬੀਰ ਨੇ ਹੁਣ ਉਦਯੋਗਿਕ ਨੀਤੀ ਲਿਆਉਣ ਦਾ ਐਲਾਨ ਕੀਤਾ ਹੈ। ਉਨ•ਾਂ ਨੇ ਕਿਹਾ ਕਿ ਨਿਵੇਸ਼ ਚਾਹੁਣ ਵਾਲੇ ਦੇਸ਼ ਦੇ ਅੱਠ ਰਾਜਾਂ ਨੇ ਨਿਵੇਸ਼ਕ ਰੱਖਿਆ ਕਾਨੂੰਨ ਬਣਾਇਆ ਹੈ। ਉਨ•ਾਂ ਨੇ ਇਸ ਕਾਨੂੰਨ ਨੂੰ ਬਣਾਉਣ ਲੈ ਕੇ ਸੁਖਬੀਰ ਦੀ ਸੋਚ ‘ਤੇ ਸ਼ੱਕ ਜਤਾਇਆ। ਉਨ•ਾਂ ਨੇ ਕਿਹਾ ਕਿ ਐਨ.ਆਰ.ਆਈਜ ਸਮੇਤ ਲੱਖਾਂ ਲੋਕਾਂ ਨੇ ਪੰਜਾਬ ‘ਚ ਰਿਅਲ ਅਸਟੇਟ ਖੇਤਰ ‘ਚ ਨਿਵੇਸ਼ ਕੀਤਾ ਤੇ ਸੈਂਕੜਾਂ ਡਿਵੈਲਪਰ ਲੋਕਾਂ ਦਾ ਪੈਸਾ ਲੈ ਕੇ ਭੱਜ ਗਏ। ਅਜਿਹੇ ‘ਚ ਕਿਹੜਾ ਨਿਵੇਸ਼ਕ ਆਪਣੇ ਪੈਸਿਆਂ ਨੂੰ ਖਤਰੇ ‘ਚ ਪਾਏਗਾ।
ਬਾਜਵਾ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਦੌਰਾਨ ਅਕਾਲੀ ਭਾਜਪਾ ਆਗੂਆਂ ਨੇ ਪੰਜਾਬ ‘ਚ ਨਜਾਇਜ ਕਲੋਨੀਆਂ ਕੱਟੀਆਂ ਅਤੇ ਹੁਣ ਗਰੀਬ ਲੋਕਾਂ ਨੂੰ ਇਸਦਾ ਹਰਜਾਨਾ ਭੁਗਤਣ ਲਈ ਕਿਹਾ ਜਾ ਰਿਹਾ ਹੈ। ਉਨ•ਾਂ ਨੇ ਪੰਜਾਬ ਦੇ ਲੋਕਾਂ ਨੂੰ ਇਨ•ਾਂ ਕਲੋਨੀਆਂ ਨੂੰ ਰੇਗੁਲਰ ਕਰਨ ਲਈ ਕੋਈ ਵੀ ਪੈਸਾ ਨਾ ਜਮ•ਾ ਕਰਵਾਉਣ ਦੀ ਅਪੀਲ ਕੀਤੀ ਹੈ। ਉਨ•ਾਂ ਨੇ ਅਕਾਲੀ ਭਾਜਪਾ ਸਰਕਾਰ ਦੇ ਕਦਮ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਹੈ ਤੇ ਵਾਅਦਾ ਕੀਤਾ ਹੈ ਕਿ ਕਾਂਗਰਸ ਪਾਰਟੀ ਦੇ ਸੱਤਾ ‘ਚ ਆਉਣ ਤੋਂ ਬਾਅਦ ਨਜਾਇਜ ਕਲੋਨੀਆਂ ਦੇ ਪਲਾਟ ਮਾਲਿਕਾਂ ‘ਤੇ ਲਗਾਏ ਗਏ ਚਾਰਜ ਮੁਆਫ ਕਰ ਦਿੱਤੇ ਜਾਣਗੇ। ਉਨ•ਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਕਈ ਵਾਰ ਸ਼ਹਿਰਾਂ ਲਈ ਮਾਸਟਰ ਪਲਾਨ ਬਣਾਉਣ ਦਾ ਐਲਾਨ ਕੀਤਾ ਹੈ, ਮਗਰ ਰਿਅਲ ਅਸਟੇਟ ਮਾਫੀਆ ਨੂੰ ਫਾਇਦਾ ਪਹੁੰਚਾਉਣ ਖਾਤਿਰ ਇਸਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਅੰਮ੍ਰਿਤਸਰ ਪਵਿੱਤਰ ਨਗਰੀ ਹੈ, ਮਗਰ ਪੰਜਾਬ ਦੀ ਨਸ਼ਾ ਰਾਜਧਾਨੀ ਦੇ ਰੂਪ ‘ਚ ਬਹੁਤ ਪਿਛੜ ਗਿਆ ਹੈ। ਅਕਾਲੀ ਭਾਜਪਾ ਸਰਕਾਰ ਨਸ਼ਾਖੋਰੀ ‘ਤੇ ਕਾਬੂ ਪਾਉਣ ‘ਚ ਨਾਕਾਮ ਰਹੀ ਹੈ। ਇਸ ਪਵਿੱਤਰ ਨਗਰੀ ਦਾ ਮਕਬੂਲਪੁਰਾ ਏਰੀਆ ਨਸ਼ਿਆਂ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਹੈ ਤੇ ਇਸਨੂੰ ਵਿਧਾਵਾਵਾਂ ਦੀ ਕਲੋਨੀ ਵਜੋਂ ਜਾਣਿਆ ਜਾਂਦਾ ਹੈ। ਵਰਤਮਾਨ ਸਰਕਾਰ ਨੇ ਇਨ•ਾਂ ਪਰਿਵਾਰਾਂ ਦੇ ਮੁੜ ਵਸੇਵੇਂ ਸਬੰਧੀ ਕੋਈ ਨੀਤੀ ਨਹੀਂ ਬਣਾਈ।
ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਓ.ਪੀ ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਨਾਗਰਿਕਾਂ ਕੋਲੋਂ ਟੈਕਸ ਵਸੂਲਣ ਦੇ ਬਾਵਜੂਦ ਆਪਣੇ ਸਟਾਫ ਨੂੰ ਤਨਖਾਹ ਦੇਣ ‘ਚ ਨਾਕਾਮ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦੁਰਗਿਆਨਾ ਮੰਦਰ ‘ਚ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਸ਼ਹਿਰ ਦੀ ਭੈੜੀ ਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਨ•ਾਂ ਨੇ ਭਾਜਪਾ ਦੇ ਮੈਂਬਰ ਲੋਕ ਸਭਾ ਨਵਜੋਤ ਸਿੱਧੂ ਨੂੰ ਪੂਰੀ ਤਰ•ਾਂ ਜਿੰਮੇਵਾਰ ਠਹਿਰਾਇਆ, ਜਿਹੜੇ ਜਿਆਦਾ ਸਮਾਂ ਸ਼ਹਿਰ ਤੋਂ ਗਾਇਬ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਫਤਿਹ ਜੰਗ ਸਿੰਘ ਬਾਜਵਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਸਰਦੂਲ ਸਿੰਘ, ਰਮਨ ਭੱਲਾ, ਹਰਪ੍ਰਤਾਪ ਅਜਨਾਲਾ, ਕਰਮਜੀਤ ਸਿੰਘ ਰਿੰਟੂ ਤੇ ਮਮਤਾ ਦੱਤਾ ਨੇ ਵੀ ਸੰਬੋਧਨ ਕੀਤਾ।

Facebook Comment
Project by : XtremeStudioz