Close
Menu

ਨੌਕਰਾਣੀ ਨਾਲ ਬਦਸਲੂਕੀ ਦੇ ਦੋਸ਼ਾਂ ਤੋਂ ਭਾਰਤੀ ਮਹਿਲਾ ਬਰੀ

-- 02 March,2019

ਸਿੰਗਾਪੁਰ, 2 ਮਾਰਚ
ਸਿੰਗਾਪੁਰ ਦੀ ਅਦਾਲਤ ਨੇ ਭਾਰਤੀ ਮਹਿਲਾ ਨੂੰ ਆਪਣੀ ਨੌਕਰਾਣੀ (ਮੇਡ) ਨਾਲ ਬਦਸਲੂਕੀ ਕਰਨ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਜ਼ਿਲ੍ਹਾ ਜੱਜ ਨੇ ਨੌ ਦਿਨਾਂ ਦੇ ਟਰਾਇਲ ਮਗਰੋਂ ਸੁਣਾਏ ਫ਼ੈਸਲੇ ਵਿੱਚ ਕਿਹਾ ਕਿ ਮੇਡ ਰਾਜਿੰਦਰ ਕੌਰ(28) ਸ਼ੁਰੂਆਤ ਤੋਂ ਹੀ ਸਿੰਗਾਪੁਰ ਵਿੱਚ ਕੰਮ ਕਰਨ ਦੀ ਇੱਛੁਕ ਨਹੀਂ ਸੀ। ਰਾਜਿੰਦਰ ਕੌਰ ਨੂੰ ਘਰੇਲੂ ਕੰਮਾਂ ਲਈ ਆਪਣੇ ਘਰ ਵਿੱਚ ਰੱਖਣ ਵਾਲੀ ਮੈਡਮ ਸਿੰਘ ਮਨੂ(43) ’ਤੇ ਦੋਸ਼ ਸੀ ਕਿ ਉਸ ਨੇ ਜਨਵਰੀ 2017 ਵਿੱਚ ਪੱਛਮੀ ਸਿੰਗਾਪੁਰ ਵਿਚਲੇ ਆਪਣੇ ਅਪਾਰਟਮੈਂਟ ਵਿੱਚ ਚਾਰ ਵਾਰ ਕੌਰ ’ਤੇ ਹਮਲਾ ਕੀਤਾ ਸੀ। ਕੌਰ ਨੇ ਕਿਹਾ ਸੀ ਕਿ ਮਨੂ ਨੇ ਦੋ ਵਾਰ ਉਹਦੀ ਕੁੱਟਮਾਰ ਕੀਤੀ, ਉਹਦੇ ਹੱਥਾਂ ’ਤੇ ਚਾਕੂ ਨਾਲ ਵਾਰ ਕੀਤੇ, ਉਹਦੇ ਵਾਲ ਪੁੱਟੇ ਤੇ ਬਾਂਹ ਮਰੋੜੀ। ਮਨੂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕੌਰ, ਜੋ ਇਸ ਵੇਲੇ ਭਾਰਤ ਵਿੱਚ ਹੈ, ਨੇ ਇਹ ਦੋਸ਼ ਇਸ ਲਈ ਲਾਏ ਕਿਉਂਕਿ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੀ ਸੀ।

Facebook Comment
Project by : XtremeStudioz