Close
Menu

ਪਰਮਾਣੂ ਮੁੱਦੇ ’ਤੇ ਟੁੱਟੀ ਵਾਰਤਾ ਮੁੜ ਲੀਹ ’ਤੇ ਲਿਆਂਦੀ ਜਾਵੇਗੀ: ਮੂਨ

-- 05 March,2019

ਸਿਓਲ, 5 ਮਾਰਚ
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਇ-ਇਨ ਨੇ ਅੱਜ ਕਿਹਾ ਕਿ ਉਨ੍ਹਾਂ ਵਲੋਂ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਪਰਮਾਣੂ ਸੰਧੀ ਬਾਰੇ ਗੱਲਬਾਤ ਮੁੜ ਲੀਹ ’ਤੇ ਲਿਆਂਦੀ ਜਾਵੇਗੀ। ਮੂਨ ਵਲੋਂ ਇਹ ਟਿੱਪਣੀ ਸਿਓਲ ਵਿਚ ਕੌਮੀ ਸੁਰੱਖਿਆ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ ਗਈ। ਇਹ ਮੀਟਿੰਗ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਓਨ ਵਿਚਾਲੇ ਪਿਛਲੇ ਹਫ਼ਤੇ ਵੀਅਤਨਾਮ ਵਿੱਚ ਬੇਸਿੱਟਾ ਰਹੇ ਸਿਖਰ ਸੰਮੇਲਨ ਮਗਰੋਂ ਦੱਖਣੀ ਕੋਰੀਆ ਦੀ ਕੂਟਨੀਤਕ ਨੀਤੀ ਬਾਰੇ ਵਿਚਾਰ ਕਰਨ ਲਈ ਬੁਲਾਈ ਗਈ ਸੀ। ਮੂਨ ਨੇ ਅੱਜ ਮੀਟਿੰਗ ’ਚ ਕਿਹਾ, ‘‘ਸਾਨੂੰ ਆਸ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਦੁਵੱਲੀ ਗੱਲਬਾਤ ਜਾਰੀ ਰਹੇਗੀ ਅਤੇ ਦੋਵਾਂ ਮੁਲਕਾਂ ਦੇ ਆਗੂ ਜਲਦੀ ਹੀ ਮੁੜ ਮੁਲਾਕਾਤ ਕਰਕੇ ਕਿਸੇ ਸਮਝੌਤੇ ’ਤੇ ਪਹੁੰਚਣਗੇ।’’ 

Facebook Comment
Project by : XtremeStudioz