Close
Menu

ਪਵਿੱਤਰ ਬਾਸੀ ਕਤਲ ਕੇਸ ’ਚ ਦੋ ਪੰਜਾਬੀ ਮੁੰਡੇ ਗ੍ਰਿਫ਼ਤਾਰ

-- 24 March,2018

ਟੋਰਾਂਟੋ, ਬਰੈਂਪਟਨ ਦੇ ਨੌਜਵਾਨ ਪਵਿੱਤਰ ਬਾਸੀ (21 ਸਾਲ) ਨੂੰ ਬੀਤੇ ਸੋਮਵਾਰ ਡਾਂਗਾਂ ਨਾਲ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਮੁਕਾੳੁਣ ਦੇ ਕੇਸ ਦੀ ਪੈਡ਼ ਨੱਪਦਿਆਂ ਪੁਲੀਸ ਨੇ ਦੋ ਪੰਜਾਬੀ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਰਨਵੀਰ ਬਾਸੀ (22) ਅਤੇ ਗੁਰਯੋਧ ਖੱਟਡ਼ਾ (22) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਪਹਿਲੇ ਦਰਜੇ ਦੇ ਕੇਸ ਦਰਜ ਕੀਤੇ ਹਨ।
ਪੁਲੀਸ ਮੁਤਾਬਕ ਕਰਨਵੀਰ ਬਾਸੀ ਦਾ ਭਾਵੇਂ ਪਵਿੱਤਰ ਬਾਸੀ ਨਾਲ ਗੋਤ ਰਲਦਾ ਹੈ ਪਰ ਦੋਹਾਂ ਦੀ ਆਪਸ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਹੈ। ਸੋਮਵਾਰ ਦੀ ਸ਼ਾਮ 6 ਕੁ ਵਜੇ ਬਰੈਂਪਟਨ ਦੇ ਸਪਰਿੰਗਡੇਲ ਇਲਾਕੇ ਵਿੱਚ ਸੈਂਡਲਵੁੱਡ ਸੈਕੰਡਰੀ ਸਕੂਲ ਨੇਡ਼ੇ ਪਵਿੱਤਰ ਬਾਸੀ ’ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਡਾਂਗਾਂ-ਸੋਟੀਆਂ ਨਾਲ ਹਮਲਾ ਕੀਤਾ ਗਿਆ ਪਰ ਪੁਲੀਸ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਕਾਰ ਵਿੱਚ ਫਰਾਰ ਹੋ ਗਏ ਸਨ। ਘਟਨਾ ਵਾਲੀ ਜਗ੍ਹਾ ਤੋਂ ਮ੍ਰਿਤਕ ਦੇ ਘਰ ਦਾ ਫਾਸਲਾ ਕਿਲੋਮੀਟਰ ਦਾ ਹੀ ਹੈ। ਪੀਡ਼ਤ ਨੂੰ ਗੰਭੀਰ ਹਾਲਤ ਵਿੱਚ ਟੋਰਾਂਟੋ ਦੇ ਟਰੌਮਾ ਸੈਂਟਰ ਵਿੱਚ ਲਿਜਾਇਆ ਗਿਆ ਪਰ ਮੰਗਲਵਾਰ ਦੀ ਸਵੇਰ ਅੰਦਰੂਨੀ ਸੱਟਾਂ ਦੀ ਤਾਬ ਨਾ ਝੱਲਦਿਆਂ ਉਹ ਹਸਪਤਾਲ ਵਿੱਚ ਦਮ ਤੋਡ਼ ਗਿਆ। ਪਵਿੱਤਰ ਕੈਨੇਡਾ ਦਾ ਹੀ ਜੰਮਪਲ ਸੀ। ਪੁਲੀਸ ਵੱਲੋਂ ਮਾਮਲੇ ਦੀ ਅਜੇ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਲਡ਼ਾਈ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਪਰ ਇਸ ਘਟਨਾ ਕਾਰਨ ਸਮੁੱਚਾ ਪੰਜਾਬੀ ਭਾਈਚਾਰਾ ਚਿੰਤਤ ਹੈ।

Facebook Comment
Project by : XtremeStudioz