Close
Menu

ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈੱਸ ਦੀਆਂ ਸੇਵਾਵਾਂ ਬਹਾਲ

-- 05 March,2019

ਅਟਾਰੀ, 5 ਮਾਰਚ
ਪਾਕਿਸਤਾਨ ਨੇ ਲਾਹੌਰ ਤੋਂ ਦਿੱਲੀ ਜਾਂਦੀ ਸਮਝੌਤਾ ਐਕਸਪ੍ਰੈੱਸ ਦੀਆਂ ਸੇਵਾਵਾਂ ਨੂੰ ਅੱਜ ਤੋਂ ਬਹਾਲ ਕਰ ਦਿੱਤਾ। ਪੁਲਵਾਮਾ ਦਹਿਸ਼ਤੀ ਹਮਲੇ ਕਰਕੇ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ਵਿੱਚ ਆਈ ਤਲਖੀ ਅਤੇ ਮਗਰੋਂ ਦੋਵਾਂ ਮੁਲਕਾਂ ਦੀਆਂ ਹਵਾਈ ਫੌਜਾਂ ਵਿਚਲੇ ਟਕਰਾਅ ਦੇ ਚਲਦਿਆਂ ਸਮਝੌਤਾ ਐਕਸਪ੍ਰੈੱਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 1971 ਦੀ ਜੰਗ ਮਗਰੋਂ ਦੋਵਾਂ ਮੁਲਕਾਂ ਵਿੱਚ ਹੋਏ ਸ਼ਿਮਲਾ ਸਮਝੌਤੇ ਤਹਿਤ 22 ਜੁਲਾਈ 1976 ਨੂੰ ਇਸ ਰੇਲ ਸੇਵਾ ਦੀ ਸ਼ੁਰੂਆਤ ਹੋਈ ਸੀ। ਇਹ ਰੇਲਗੱਡੀ ਹਰ ਸੋਮਵਾਰ ਤੇ ਵੀਰਵਾਰ ਨੂੰ ਲਾਹੌਰ ਤੋਂ ਦਿੱਲੀ ਲਈ ਰਵਾਨਾ ਹੁੰਦੀ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਅੱਜ ਸਵੇਰੇ ਲਾਹੌਰ ਤੋਂ 174 ਮੁਸਾਫ਼ਿਰ ਜਿਨ੍ਹਾਂ ਵਿੱਚ 160 ਭਾਰਤੀ ਸਨ, ਲੈ ਕੇ 1:37 ਵਜੇ ਭਾਰਤ ਦੇ ਕੌਮਾਂਤਰੀ ਰੇਲਵੇ ਸਟੇਸ਼ਨ ਅਟਾਰੀ ਪੁੱਜੀ। ਨਵੀਂ ਦਿੱਲੀ ਨੇ ਸਮਝੌਤਾ ਐਕਸਪ੍ਰੈੱਸ ਦੀਆਂ ਸੇਵਾਵਾਂ ਬਹਾਲ ਕਰਨ ਦਾ ਐਲਾਨ ਸ਼ਨਿਚਰਵਾਰ ਨੂੰ ਹੀ ਕਰ ਦਿੱਤਾ ਸੀ। ਸਮਝੌਤਾ ਐਕਸਪ੍ਰੈੱਸ ਵਿੱਚ ਛੇ ਸਲਿਪਰ ਕੋਚ ਤੇ ਇਕ ਏਸੀ (3-ਟੀਅਰ) ਕੋਚ ਹੁੰਦਾ ਹੈ। ਭਾਰਤ ਵਾਲੇ ਪਾਸੇ ਇਹ ਗੱਡੀ ਦਿੱਲੀ ਤੋਂ ਅਟਾਰੀ ਤਕ ਜਾਂਦੀ ਹੈ ਜਦੋਂਕਿ ਸਰਹੱਦ ਦੇ ਦੂਜੇ ਪਾਸੇ ਇਹ ਲਾਹੌਰ ਤੋਂ ਵਾਹਗਾ ਤਕ ਆਉਂਦੀ ਹੈ।

Facebook Comment
Project by : XtremeStudioz