Close
Menu

ਪਾਕਿ ਨਾਲ ਪ੍ਰੇਮ ਕਾਰਨ ਇਥੇ ਆਏ ਸੀ: ਸ਼ਰੀਫ

-- 23 October,2018

ਲਾਹੌਰ, 23 ਅਕਤੂਬਰ
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਅਦਾਲਤ ਵਿੱਚ ਦੱਸਿਆ ਕਿ ਉਹ ਗੱਦਾਰ ਨਹੀਂ ਹਨ। ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਨਾਲ ਪ੍ਰੇਮ ਕਰਦਾ ਹੈ ਅਤੇ ਇਸੇ ਕਾਰਨ ਉਹ ਭਾਰਤ ਤੋਂ ਪਰਵਾਸ ਕਰਕੇ ਇਥੇ ਆਇਆ ਹੈ। ਲਾਹੌਰ ਹਾਈ ਕੋਰਟ ਸੋਮਵਾਰ ਤੋਂ ਸਾਬਕਾ ਪ੍ਰਧਾਨ ਮੰਤਰੀ ਖਿਲਾਫ਼ ਗੱਦਾਰੀ ਦੇ ਦੋਸ਼ਾਂ ਤਹਿਤ ਕਾਰਵਾਈ ਕਰਨ ਦੀ ਮੰਗ ਵਾਲੀ ਪਟੀਸ਼ਨ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2008 ਦੇ ਮੁੰਬਈ ਦਹਿਸ਼ਤੀ ਹਮਲੇ ਵਿੱਚ ਸ਼ਾਮਲ ਲੋਕ ਪਾਕਿਸਤਾਨ ਨਾਲ ਸਬੰਧਤ ਸਨ ’ਤੇ ਸੁਣਵਾਈ ਕਰ ਰਿਹਾ ਹੈ। ਇਕ ਹੋਰ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਡਾਅਨ ਦੇ ਪੱਤਰਕਾਰ ਸਾਇਰਲ ਅਲਮੇਡਾ ਜੋ ਇਸ ਕੇਸ ਵਿੱਚ ਧਿਰ ਹਨ ਨੇ ਵੀ ਅਦਾਲਤ ਵਿੱਚ ਆਪਣਾ ਜਵਾਬ ਦਾਖ਼ਲ ਕੀਤਾ।
ਪਾਕਿਸਤਾਨ ਆਧਾਰਤ ਲਸ਼ਕਰ ਏ ਤੋਇਬਾ ਦੇ 10 ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਵਿੱਚ 166 ਲੋਕ ਮਾਰੇ ਗਏ ਸਨ। ਪੁਲੀਸ ਨੇ ਨੌਂ ਹਮਲਾਵਰਾਂ ਨੂੰ ਵੀ ਮਾਰ ਮੁਕਾਇਆ ਸੀ ਤੇ ਇਕ ਹਮਲਾਵਰ ਅਜਮਲ ਕਸਾਬ ਨੂੰ ਫੜ ਲਿਆ ਸੀ, ਜਿਸ ਨੂੰ ਮਗਰੋਂ ਫਾਂਸੀ ਦੇ ਦਿੱਤੀ ਗਈ ਸੀ। ਸ੍ਰੀ ਸ਼ਰੀਫ ਨੇ ਅਦਾਲਤ ਵਿੱਚ ਦਾਖਲ ਕੀਤੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਉਹ ਵਿਅਕਤੀ ਜਿਸ ਨੇ ਆਪਣੇ ਮੁਲਕ ਨੂੰ ਪਰਮਾਣੂ ਸ਼ਕਤੀ ਬਣਾਇਆ ਉਹ ਗੱਦਾਰ ਕਿਵੇਂ ਹੋ ਸਕਦਾ ਹੈ। 

Facebook Comment
Project by : XtremeStudioz