Close
Menu

ਪ੍ਰਭੂਦੇਵਾ ਫਿਲਮਾਂ ਦੇ ਮਸਾਲਾ ਕਿੰਗ ਹਨ : ਸ਼ਾਹਿਦ ਕਪੂਰ

-- 03 October,2013

ਮੁੰਬਈ-ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਪ੍ਰਭੂਦੇਵਾ ਫਿਲਮਾਂ ਦੇ ਮਸਾਲਾ ਕਿੰਗ ਹਨ। ਸ਼ਾਹਿਦ ਕਪੂਰ ਮੰਨੇ-ਪ੍ਰਮੰਨੇ ਨਿਰਦੇਸ਼ਕ ਪ੍ਰਭੂਦੇਵਾ ਨਾਲ ‘ਆਰ ਰਾਜਕੁਮਾਰ’ ਵਿਚ ਕੰਮ ਕਰ ਰਹੇ ਹਨ। ਸ਼ਾਹਿਦ ਕਪੂਰ ਨੇ ਕਿਹਾ ਕਿ ਮੈਂ ਆਸ ਕਰ ਰਿਹਾਂ ਹਾਂ ਕਿ ਪ੍ਰਭੂਦੇਵਾ ਨੂੰ ਜੋ ਮੇਰੇ ਤੋਂ ਇੱਛਾਵਾਂ ਸਨ ਮੈਂ ਉਨ੍ਹਾਂ ਨੂੰ ਪੂਰਾ ਕੀਤਾ ਹੈ। ਪ੍ਰਭੂਦੇਵਾ ਫਿਲਮਾਂ ਦੇ ਮਸਾਲਾ ਕਿੰਗ ਹਨ। ਉਸ ਨੇ ਕਿਹਾ ਕਿ ਮੈਂ ਪੂਰੀ ਫਿਲਮ ‘ਚ ਉਨ੍ਹਾਂ ਨੂੰ ਫਾਲੋ ਕੀਤਾ ਹੈ ਅਤੇ ਉਨ੍ਹਾਂ ਦੀ ਕਾਪੀ ਕੀਤੀ ਹੈ।
ਉਸ ਨੇ ਕਿਹਾ ਕਿ ਮੇਰਾ ਅਜਿਹਾ ਮੰਨਣਾ ਹੈ ਕਿ ਮੈਂ ਇਕ ਚੰਗਾ ਡਾਂਸਰ ਹਾਂ ਪਰ ਮੈਂ ਜਦੋਂ ਪ੍ਰਭੂਦੇਵਾ ਨਾਲ ਡਾਂਸ ਕੀਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਜੇ ਇਕ ਸਟਗਲਰ ਹਾਂ। ਇਸ ਫਿਲਮ ‘ਚ ਬਹੁਤ ਹੀ ਐਕਸ਼ਨ ਹਨ ਅਤੇ ਮੈਨੂੰ ਪ੍ਰਭੂਦੇਵਾ ਨਾਲ ਕੰਮ ਕਰਕੇ ਬਹੁਤ ਹੀ ਮਜ਼ਾ ਆਇਆ।

Facebook Comment
Project by : XtremeStudioz