Close
Menu

ਫਿਲਮਾਂ ਦੇਖ ਕੇ ਰਿਆਜ਼ ਕਰਦੀ ਹੈ ਸੋਨਮ ਕਪੂਰ

-- 25 October,2013

ਮੁੰਬਈ,25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੋਨਮ ਕਪੂਰ ਦਾ ਕਹਿਣਾ ਹੈ ਕਿ ਉਹ ਫਿਲਮਾਂ ਦੇਖ ਕੇ ਰਿਆਜ਼ ਕਰਦੀ ਹੈ। ਸੋਨਮ ਕਪੂਰ ਨੇ ਕਿਹਾ ਕਿ ਜਿਸ ਤਰ੍ਹਾਂ ਗਾਇਕ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਹਰ ਦਿਨ ਰਿਆਜ਼ ਕਰਦਾ ਹੈ ਉਸੇ ਤਰ੍ਹਾਂ ਇਕ ਅਭਿਨੇਤਰੀ ਹੋਣ ਦੇ ਨਾਅਤੇ ਮੈਂ ਵਧ ਤੋਂ ਵਧ ਫਿਲਮਾਂ ਦੇਖ ਕੇ ਆਪਣੀ ਕਲਾ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੀ ਹਾਂ। ਇਹ ਮੇਰਾ ਖੁਦ ਦਾ ਚੁਣਿਆ ਹੋਇਆ ਪੇਸ਼ਾ ਹੈ। ਮੈਂ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਫਿਲਮਾਂ ਦੇਖਦੀ ਹਾਂ। ਸੋਨਮ ਕਪੂਰ ਨੇ ਕਿਹਾ ਕਿ ਜੇਕਰ ਮੈਂ ਫਿਲਮਾਂ ਨਹੀਂ ਦੇਖਾਂਗੀ ਤਾਂ ਅਜਿਹਾ ਹੋਵੇਗਾ ਕਿ ਗਾਇਕ ਹਰ ਦਿਨ ਰਿਆਜ਼ ਨਾ ਕਰ ਰਿਹਾ ਹੋਵੇ। ਇਹ ਮੇਰੇ ਲਈ ਅਭਿਨੈ ‘ਚ ਪਿਛੜ ਜਾਣ ਵਰਗਾ ਹੋਵੇਗਾ। ਸੋਨਮ ਇਨੀਂ ਦਿਨੀਂ ਯਸ਼ਰਾਜ ਬੈਨਰ ਹੇਠਾਂ ਬਣ ਰਹੀ ਫਿਲਮ ‘ਬੇਵਕੂਫੀਆਂ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ।

Facebook Comment
Project by : XtremeStudioz