Close
Menu

ਬਿਨਾਂ ਕਿਸੇ ਦੀ ਮਦਦ ਤੋਂ ਬਣਾਇਆ ਮੁਕਾਮ : ਅਦਿਤੀ

-- 25 February,2017
ਅਦਿਤੀ ਰਾਵ ਹੈਦਰੀ ਦਾ ਕਹਿਣਾ ਹੈ ਕਿ ਉਸਨੇ ਬਿਨਾਂ ਕਿਸੇ ਦੀ ਮਦਦ ਤੋਂ ਆਪਣਾ ਮੁਕਾਮ ਹਾਸਲ ਕੀਤਾ ਹੈ। ਅਦਿਤੀ ਇਨ੍ਹੀਂ ਦਿਨੀਂ ਆਪਣੇ ਕੈਰੀਅਰ ਦੀ ਉਚਾਈ ‘ਤੇ ਹੈ। ਉਹ ‘ਪਦਮਾਵਤੀ’ ਅਤੇ ‘ਭੂਮੀ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਰਹੀ ਹੈ। ਉਸਦਾ ਕਹਿਣਾ ਹੈ ਕਿ ਇਹ ਸਭ ਕੁੱਝ ਉਸਨੇ ਆਪ ਹਾਸਲ ਕੀਤਾ ਹੈ ਅਤੇ ਉਹ ਇਸ ਤੋਂ ਖੁਸ਼ ਹੈ। ਅਦਿਤੀ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ‘ਤੇ ਕਿਹਾ ਕਿ ਮੈਂ ਇਨ੍ਹਾਂ ਸਾਰੀਆਂ ਫਿਲਮਾਂ ਦਾ ਹਿੱਸਾ ਬਣ ਕੇ ਬਹੁਤ ਹੀ ਖੁਸ਼ ਹਾਂ। ਮੈਨੂੰ ਵੀ ਮੁਸ਼ਕਲਾਂ ਦਾ ਕਾਫੀ ਸਾਹਮਣਾ ਕਰਨਾ ਪਿਆ ਪਰ ਮੈਂ ਹਮੇਸ਼ਾ ਹਾਂ-ਪੱਖੀ ਪਹਿਲੂ ਨੂੰ ਦੇਖਦੀ ਹਾਂ।
ਅਦਿਤੀ ਰਾਓ ਹੈਦਰੀ ਫਿਲਮਕਾਰ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨਾ ਚਾਹੁੰਦੀ ਹੈ। ਅਦਿਤੀ ਦਾ ਕਹਿਣਾ ਹੈ ਕਿ, ”ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨਾ ਹਰ ਕਲਾਕਾਰ ਦਾ ਸੁਪਨਾ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਭੰਸਾਲੀ ਵਰਗੇ ਨਿਰਦੇਸ਼ਕ ਨਾਲ ਕੰਮ ਕਰਨਾ ਕਾਫੀ ਮਾਣ ਦੀ ਗੱਲ ਹੈ ਕਿਉਂਕਿ ਉਹ ਬੇਹਿਤਰੀਨ ਫਿਲਮਕਾਰ ਹੈ ਅਤੇ ਉਨ੍ਹਾਂ ਨਾਲ ਕੰਮ ਕਰਨ ਦਾ ਮੇਰਾ ਸੁਪਨਾ ਹੈ। ਭੰਸਾਲੀ ਦਾ ਕੰਮ ਕਾਫੀ ਆਕਰਸ਼ਿਤ ਅਤੇ ਭਾਵੁਕਤਾ ਨਾਲ ਭਰਪੂਰ ਹੁੰਦਾ ਹੈ।”
ਜ਼ਿਕਰਯੋਗ ਹੈ ਕਿ ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਪਦਮਾਵਤੀ’ ‘ਚ ਅਦਿਤੀ ਨੂੰ ਰਣਵੀਰ ਸਿੰਘ ਦੀ ਪਤਨੀ ਦਾ ਕਿਰਦਾਰ ਨਿਭਾਉਣ ਦਾ ਆਫਰ ਮਿਲਿਆ ਹੈ।
Facebook Comment
Project by : XtremeStudioz