Close
Menu

ਬੁਲੇਟ ਰਾਜਾ ਲਈ ਸੈਫ ਨੇ ਕੱਸਿਆ ਸਰੀਰ

-- 26 September,2013

ਅੱਜ ਕਲ ਸੈਫ ਅਲੀ ਖਾਨ ਦੀ ਚਰਚਾ ਉਸ ਦੀ ਫ਼ਿਲਮ ‘ਬੁਲੇਟ ਰਾਜਾ’ ਲਈ ਹੋ ਰਹੀ ਹੈ, ਜਿਸ ‘ਚ ਉਹ  ਸੋਨਾਕਸ਼ੀ ਸਿਨ੍ਹਾ ਦੇ ਆਪੋਜ਼ਿਟ ਅਦਾਕਾਰੀ ਕਰ ਰਿਹਾ ਹੈ। ਨਵੰਬਰ ‘ਚ ਰਿਲੀਜ਼ ਹੋਣ ਵਾਲੀ ਫ਼ਿਲਮ ਲਈ ਸੈਫ ਨੇ ਆਪਣੇ ਸਰੀਰ ਨੂੰ ਫਿੱਟ ਬਣਾਉਣ ਅਤੇ ਨਿਖਾਰਨ ਲਈ ਖੂਬ ਮਿਹਨਤ ਕੀਤੀ ਹੈ। ਫ਼ਿਲਮ ‘ਚ ਉਹ ਇਕ ਬਦਮਾਸ਼ ਦੇ ਕਿਰਦਾਰ ਵਿਚ ਨਜ਼ਰ ਆਏਗਾ। ਅਜਿਹੇ ਵਿਚ ਆਪਣੀ ਬਾਡੀ ਨੂੰ ਉਸੇ ਮੁਤਾਬਿਕ ਲੁੱਕ ਦੇਣ ਲਈ ਉਸ ਨੇ ਖਾਸ ਤਰ੍ਹਾਂ ਦਾ ਵਰਕ ਆਊਟ ਕੀਤਾ। ਸੂਤਰ ਅਨੁਸਾਰ ਫ਼ਿਲਮ ਦੀ ਕਹਾਣੀ ‘ਚ ਖੂਬ ਐਕਸ਼ਨ ਹੈ, ਇਸ ਲਈ ਇਹ ਸਰੀਰਕ ਤੌਰ ‘ਤੇ ਕਾਫੀ ਚੁਣੌਤੀਪੂਰਨ ਬਣ ਗਈ ਹੈ। ਸਾਰੇ ਐਕਸ਼ਨ ਸੀਨ ਵੀ ਸੈਫ ਨੇ ਖੁਦ ਹੀ ਕੀਤੇ ਹਨ। ਫ਼ਿਲਮ ਲਈ ਫਿੱਟਨੈੱਸ ‘ਤੇ ਕੀਤੀ ਮਿਹਨਤ ਬਾਰੇ ਪੁੱਛਣ ‘ਤੇ ਸੈਫ ਦਾ ਕਹਿਣੈ, ”ਫ਼ਿਲਮ ‘ਰੇਸ-2′ ਵੇਲੇ ਮੈਂ ਪੂਰੀ ਤਰ੍ਹਾਂ ਫਿੱਟ ਨਹੀਂ ਸੀ ਪਰ ਹੁਣ ਤਾਂ ਮੈਂ 100 ਫੀਸਦੀ ਫਿੱਟ ਹਾਂ। ਜਦੋਂ ਤੁਸੀਂ ਫਿੱਟ ਹੁੰਦੇ ਹੋ ਤਾਂ ਤੁਹਾਡੀ ਬਾਡੀ ਲੈਂਗਵੇਜ ਬਦਲ ਜਾਂਦੀ ਹੈ। ਤੁਸੀਂ ਵਧੇਰੇ ਸੁਚੇਤ ਰਹਿੰਦੇ ਹੋ ਅਤੇ ਜਿਸ ਤਰ੍ਹਾਂ ਦੇ ਐਕਸ਼ਨ ਸੀਨ ਮੈਨੂੰ ‘ਬੁਲੇਟ ਰਾਜਾ’ ‘ਚ ਕਰਨੇ ਪਏ ਹਨ, ਉਹ ਸਰੀਰਕ ਤੌਰ ‘ਤੇ ਕਾਫੀ ਚੁਣੌਤੀਪੂਰਨ ਸਨ। ਬਹੁਤ ਵਧੀਆ ਮਹਿਸੂਸ ਹੁੰਦਾ ਹੈ, ਜਦੋਂ ਤੁਸੀਂ ਪੂਰੀ ਤਰ੍ਹਾਂ ਫਿੱਟ ਹੁੰਦੇ ਹੋ ਅਤੇ ਆਪਣਾ ਕੰਮ ਵੀ ਬਾਖੂਬੀ ਪੂਰਾ ਕਰ ਸਕਣ ਦੇ ਸਮਰੱਥ ਹੁੰਦੇ ਹੋ।”

Facebook Comment
Project by : XtremeStudioz