ਪਈਆਂ ਕਿਤਾਬਾ ਸੁੱਟੀਆ
ਉੱਪਰ ਪਈ ਗਰਦ
ਲਿੱਖ ਕੇ ਲਿੱਖਾਰੀ ਬੈਠ ਗਏ
ਕੌਣ ਬੁੱਝੇ ਇਹਨਾ ਦੇ ਦਰਦ
ਫਾਲਤੂ ਜਹੀ ਕਹਿ ਕੇ
ਲੋਕੀ ਸਾੜਨ ਲਈ ਤਿਆਰ
ਇੱਕ ਸਾਇਰ ਦੀਆਂ ਸੱਧਰਾ ਤੇ
ਸਦਾ ਹੀ ਹੋਇਆ ਵਾਰ
ਕਿੰਨਾ ਕੁ ਲਹੂ ਪਸੀਨਾ
ਇਸ ਪਿੱਛੇ ਵਹਿਆ ਹੋਣਾ
ਜਾਨ ਪਾਉਣ ਲਈ ਲਫਜਾ ਵਿੱਚ
ਕੀ ਕੁੱਝ ਸਹਿਆ ਹੋਣਾ
ਜੇ ਅੰਤ ਹੋ ਗਿਆ ਲੇਖਣੀ ਦਾ
ਸੰਗੀਤ ਵੀ ਜੱਗ ਤੇ ਨਹੀ ਰਹਿਣਾ
ਕਤਲ ਕਰ ਕੇ ਬੇਬੱਸ ਅੱਖਰਾ ਦਾ
“ਢਿੱਲੋਂ” ਦਾਗ ਸਦੀਆ ਤੱਕ ਨਹੀ ਲਹਿਣਾ
ਗੁਰਪ੍ਰੀਤ ਸਿੰਘ ਢਿੱਲੋਂ