Close
Menu

ਬੇਸਮਝ ਕਾਂ

-- 18 January,2016

ਕਾਂ ਸ਼ਹਿਰ ਵਿੱਚੋਂ ਪੀਜ਼ਾ ਲੈ ਕੇ ਆਪਣੇ ਆਲ੍ਹਣੇ ਵੱਲ ਜਾ ਰਿਹਾ ਸੀ। ਇੱਕ ੳੁੱਚੀ ਇਮਾਰਤ ਕੋਲੋਂ ਲੰਘਦਿਆਂ ੳੁਸ ਦੀ ਨਿਗ੍ਹਾ ਇੱਕ ਹੋਰ ਕਾਂ ’ਤੇ ਪੈ ਗੲੀ। ਕਾਂ ਨੂੰ ਜਾਪਿਆ ਜਿਵੇਂ ਦੂਜਾ ਕਾਂ ੳੁਸ ੳੁੱਚੀ ਇਮਾਰਤ ਅੰਦਰ ਬੈਠਾ ਹੋਵੇ ਅਤੇ ੳੁਸ ਦੇ ਮੂੰਹ ਵਿੱਚ ਵੀ ਪੀਜ਼ਾ ਹੋਵੇ। ਕਾਂ ਦੇ ਮਨ ਵਿੱਚ ਲਾਲਚ ਆ ਗਿਆ। ੳੁਸ ਨੇ ਆਪਣੇ ਮੂੰਹ ਵਿਚਲਾ ਪੀਜ਼ਾ ੳੁੱਚੀ ਇਮਾਰਤ ਦੀ ਛੱਤ ’ਤੇ ਲੁਕੋ ਕੇ ਰੱਖ ਦਿੱਤਾ ਅਤੇ ਆਪ ੳੁਹ ਇਮਾਰਤ ਵਿਚਲੇ ਕਾਂ ਦਾ ਪੀਜ਼ਾ ਖੋਹਣ ਲੲੀ ਹੇਠਾਂ ਅਾ ਗਿਆ।
ੳੁਹ ਪੀਜ਼ਾ ਖੋਹਣ ਲੲੀ ਅੱਗੇ ਹੋਇਆ, ਪਰ ਇਮਾਰਤ ਵਿਚਲੇ ਕਾਂ ਦੇ ਮੂੰਹ ਵਿੱਚ ਪੀਜ਼ਾ ਨਹੀਂ ਸੀ। ਕਾਂ ਨੇ ਸੋਚਿਆ ਕਿ ਦੂਜੇ ਕਾਂ ਨੇ ੳੁਸ ਨੂੰ ਦੇਖ ਕੇ ਪੀਜ਼ਾ ਕਿਧਰੇ ਛੁਪਾ ਦਿੱਤਾ ਹੈ। ੳੁਸ ਨੂੰ ਬਹੁਤ ਗੁੱਸਾ ਆਇਆ ਅਤੇ ੳੁਹ ਗੁੱਸੇ ਨਾਲ ਭਰਿਆ ਪੀਤਾ ਇਮਾਰਤ ਵਿਚਲੇ ਕਾਂ ਨੂੰ ਠੂੰਗੇ ਮਾਰਨ ਲੲੀ ਭੱਜਿਆ। ੳੁਸ ਨੂੰ ਮਾਰਨ ਆਉਂਦਾ ਦੇਖ ਕੇ ਇਮਾਰਤ ਵਿਚਲਾ ਕਾਂ ਵੀ ਮਾਰਨ ਲੲੀ ੳੁਲਰਿਅਾ। ਦੋਵਾਂ ਕਾਵਾਂ ਦੀ ਲਡ਼ਾੲੀ ਹੋਣ ਲੱਗੀ।
ਹੁਣ ਕਾਂ ਆਪਣਾ ਪੂਰਾ ਜ਼ੋਰ ਲਾ ਕੇ ਇਮਾਰਤ ਵਿਚਲੇ ਕਾਂ ਨੂੰ ਮਾਰਨ ਲੱਗਾ। ੳੁਹ ਜਿੰਨੇ ਜ਼ੋਰ ਨਾਲ ਮਾਰਦਾ, ਇਮਾਰਤ ਵਾਲਾ ਕਾਂ ਵੀ ਅੱਗੋਂ ਓਨੇ ਹੀ ਜ਼ੋਰ ਨਾਲ ਠੂੰਗਾ ਮਾਰਦਾ। ਕਾਂ ਠੂੰਗੇ ਮਾਰ ਕੇ ਹੰਭ ਗਿਆ ਸੀ। ੳੁਸ ਦੀ ਚੁੰਝ ਅਤੇ ਖੰਭ ਦਰਦ ਕਰਨ ਲੱਗੇ, ਪਰ ਇਮਾਰਤ ਵਿਚਲੇ ਕਾਂ ਨੇ ਹਾਲੇ ਤਕ ਹਾਰ ਨਹੀਂ ਸੀ ਮੰਨੀ।
‘‘ਮੈਂ ਆਪਣੇ ਕਿਸੇ ਮਿੱਤਰ ਨੂੰ ਬੁਲਾ ਕੇ ਇਮਾਰਤ ਵਾਲੇ ਕਾਂ ਦੀ ਖੁੰਬ ਠੱਪ ਸਕਦਾ ਹਾਂ।’’ ਕਾਂ ਨੇ ਸੋਚਿਆ ਅਤੇ ੳੁਹ ਆਪਣੇ ਇੱਕ ਮਿੱਤਰ ਨੂੰ ਬੁਲਾ ਕੇ ਲੈ ਆੲਿਆ। ਹੁਣ ੳੁਹ ਦੋਵੇਂ ਮਿਲ ਕੇ ਇਮਾਰਤ ਵਿਚਲੇ ਕਾਂ ਨੂੰ ਮਾਰਨ ਪਏ। ੳੁਹ ਦੋਵੇਂ ਜਿਉਂ ਹੀ ਅੱਗੇ ਵਧੇ, ਇਮਾਰਤ ਵਿਚਲਾ ਕਾਂ ਵੀ ਆਪਣੇ ਇੱਕ ਮਿੱਤਰ ਸਮੇਤ ੳੁਨ੍ਹਾਂ ਨਾਲ ਲਡ਼ਨ ਲੲੀ ਆਇਆ। ਕਾਂ ਅਤੇ ੳੁਸ ਦੇ ਮਿੱਤਰ ਦਾ ੲਿਮਾਰਤ ਵਿਚਲੇ ਦੋਵੇਂ ਕਾਂ ਡਟ ਕੇ ਮੁਕਾਬਲਾ ਕਰਨ ਲੱਗੇ।
‘‘ਇਮਾਰਤ ਵਿਚਲੇ ਕਾਂ ਨੂੰ ਸਬਕ ਸਿਖਾੳੁਣ ਲੲੀ ਹੋਰ ਕਾਂ ੲਿਕੱਠੇ ਕਰ ਕੇ ਲਿਆੳੁਣੇ ਪੈਣਗੇ ਅਤੇ ਕੋੲੀ ਰਣਨੀਤੀ ਬਣਾੳੁਣੀ ਪਵੇਗੀ।’’ ੲਿਹ ਸੋਚ ਕੇ ਕਾਂ ਹੋਰ ਸਾਥੀਆਂ ਨੂੰ ਬੁਲਾੳੁਣ ਚਲਾ ਗਿਆ। ੳੁਸ ਨੇ ਕੲੀ ਕਾਵਾਂ ਕੋਲ ਮਦਦ ਲੲੀ ਬੇਨਤੀ ਕੀਤੀ ਅਤੇ ਕੋੲੀ ਰਣਨੀਤੀ ਬਣਾੳੁਣ ਖਾਤਰ ਸਲਾਹ ਲੈਣ ਲੲੀ ੳੁਹ ੲਿੱਕ ਸਿਆਣੇ ਕਾਂ ਕੋਲ ਪਹੁੰਚ ਗਿਆ।
‘‘ਵੱਡੇ ਭਰਾ! ਸ਼ਹਿਰ ਦੀ ਇੱਕ ਇਮਾਰਤ ਵਿੱਚ ਰਹਿੰਦੇ ਕਾਂ ਨੂੰ ਸਬਕ ਸਿਖਾੳੁਣਾ ਹੈ। ਕੋੲੀ ਢੰਗ ਦੱਸ?’’ ਕਾਂ ਨੇ ਪੁੱਛਿਆ ਤਾਂ ਇਹ ਸੁਣ ਕੇ ਕਾਂ ਸ਼ਸ਼ੋਪੰਜ ਵਿੱਚ ਪੈ ਗਿਆ।
‘‘ਕਾਂ ਇਮਾਰਤਾਂ ਵਿੱਚ ਕਦੇ ਨਹੀਂ ਰਹਿੰਦੇ, ਹਮੇਸ਼ਾਂ ਦਰੱਖਤਾਂ ੳੁੱਪਰ ਰਹਿੰਦੇ ਹਨ। ਇਮਾਰਤ ਵਿੱਚ ਕਾਂ ਕਿੱਥੋਂ ਆ ਗਿਆ? ਚੱਲ ਮੈਨੂੰ ਵਿਖਾ। ਆਪਾਂ ਕਿਹਡ਼ੇ ਕਾਂ ਨੂੰ ਸਬਕ ਸਿਖਾੳੁਣਾ ਹੈ।’’ ਸਿਆਣੇ ਕਾਂ ਨੇ ਕਿਹਾ। ੳੁਹ ਦੋਵੇਂ ਇਮਾਰਤ ਵੱਲ ਨੂੰ ਚਲੇ ਗਏ। ਥੋਡ਼੍ਹੀ ਦੇਰ ਬਾਅਦ ਹੀ ੳੁਹ ੳੁੱਥੇ ਪੁੱਜ ਗਏ। ਕਾਂ ਨੇ ਸਿਆਣੇ ਕਾਂ ਨੂੰ ਇਮਾਰਤ ਵਿਚਲਾ ਕਾਂ ਅਤੇ ੳੁਸ ਦਾ ਮਿੱਤਰ ਵੀ ਵਿਖਾਇਆ। ਇਹ ਵੇਖ ਕੇ ਸਿਆਣੇ ਕਾਂ ਦਾ ਹਾਸਾ ਨਿਕਲ ਗਿਆ। ‘‘ਮੂਰਖਾ! ਇੱਥੇ ਕੋੲੀ ਕਾਂ ਨਹੀਂ ਰਹਿੰਦਾ ਅਤੇ ਨਾ ਹੀ ਇਮਾਰਤ ਵਿਚਲੇ ਕਾਂ ਦਾ ਕੋੲੀ ਮਿੱਤਰ ਹੈ। ਇਹ ਤਾਂ ਇਮਾਰਤ ਨੂੰ ਸ਼ੀਸ਼ਾ ਲੱਗਾ ਹੋਇਆ ਹੈ। ਸ਼ੀਸ਼ੇ ਵਿੱਚ ਤੈਨੂੰ ਆਪਣਾ ਆਪ ਦਿਖਾੲੀ ਦਿੰਦਾ ਹੈ। ੲਿਮਾਰਤ ਵਿਚਲੇ ਕਾਂ ਦੇ ਮਿੱਤਰ ਦੀ ਥਾਂ ਮੇਰੀ ਤਸਵੀਰ ਦਿਸ ਰਹੀ ਹੈ।’’ ਸਿਆਣੇ ਕਾਂ ਨੇ ਇਹ ਦੱਸਿਆ ਤਾਂ ੳੁਹ ਕੱਚਾ ਜਿਹਾ ਹੋ ਗਿਆ।
ਕਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਬੇਸਮਝੀ ਅਤੇ ਲਾਲਚ ਕਾਰਨ ੳੁਹ ਆਪਣੇ ਆਪ ਨਾਲ ਹੀ ਲਡ਼ਦਾ ਰਿਹਾ ਹੈ ਅਤੇ ਸ਼ੀਸ਼ੇ ਨਾਲ ਵੱਜ ਵੱਜ ਕੇ ੳੁਸ ਨੇ ਆਪਣੀ ਚੁੰਝ ਅਤੇ ਖੰਭ ਭੰਨ ਲਏ ਹਨ। ੳੁਹ ਛਿੱਥਾ ਜਿਹਾ ਪੈ ਕੇ ਆਪਣੇ ਆਲ੍ਹਣੇ ਵੱਲ ਨੂੰ ਤੁਰ ਪਿਆ। ੳੁਸ ਨੇ ਇਮਾਰਤ ਦੀ ਛੱਤ ’ਤੇ ਲੁਕਾਇਆ ਆਪਣੇ ਮੂੰਹ ਵਿਚਲਾ ਪੀਜ਼ਾ ਵੀ ੳੁੱਥੇ ਹੀ ਛੱਡ ਦਿੱਤਾ ਸੀ।

Facebook Comment
Project by : XtremeStudioz