Close
Menu

ਬੈਂਗਲੁਰੂ ਨੇ ਦਰਜ ਕੀਤੀ ਸੀਜ਼ਨ ਦੀ ਪੰਜਵੀਂ ਜਿੱਤ, ਗੋਆ ਨੂੰ ਹਰਾਇਆ

-- 23 November,2018

ਨਵੀਂ ਦਿੱਲੀ— ਰਾਹੁਲ ਭੇਕੇ ਅਤੇ ਕਪਤਾਨ ਸੁਨੀਲ ਛੇਤਰੀ ਦੇ ਗੋਲ ਦੀ ਮਦਦ ਨਾਲ ਬੈਂਗਲੁਰੂ ਐੱਫ.ਸੀ. ਨੇ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਪੰਜਵੇਂ ਸੈਸ਼ਨ ‘ਚ ਆਪਣੀ ਅਜੇਤੂ ਲੈਅ ਬਰਕਰਾਰ ਰਖਦੇ ਹੋਏ ਵੀਰਵਾਰ ਨੂੰ ਇੱਥੇ ਐੱਫ.ਸੀ. ਗੋਆ ਨੂੰ 2-1 ਨਾਲ ਹਰਾਇਆ। ਗੋਆ ਲਈ ਸੈਸ਼ਨ ‘ਚ ਇਹ ਦੂਜੀ ਹਾਰ ਹੈ ਜਿਸ ਤੋਂ ਬਾਅਦ ਟੀਮ 8 ਮੈਚਾਂ ਤੋਂ 16 ਅੰਕਾਂ ਦੇ ਨਾਲ ਸਕੋਰ ਬੋਰਡ ‘ਚ ਪਹਿਲੇ ਸਥਾਨ ‘ਤੇ ਕਾਬਜ ਹੈ।

ਬੈਂਗਲੁਰੂ ਦੀ ਇਹ ਪੰਜਵੀਂ ਜਿੱਤ ਹੈ ਅਤੇ 6 ਮੈਚਾਂ ‘ਚ ਉਸ ਦੇ 16 ਅੰਕ ਹਨ ਪਰ ਗੋਲ ਫਰਕ ‘ਚ ਗੋਆ ਅੱਗੇ ਹੈ। ਮੈਚ ਦਾ ਪਹਿਲਾ ਗੋਲ ਬੈਂਗਲੁਰੂ ਲਈ ਰਾਹੁਲ ਭੇਕੇ ਨੇ 34ਵੇਂ ਮਿੰਟ ‘ਚ ਕੀਤਾ। ਪਹਿਲੇ ਹਾਫ ‘ਚ ਬੈਂਗਲੁਰੂ 1-0 ਨਾਲ ਅੱਗੇ ਰਹੀ। ਦੂਜਾ ਹਾਫ ਕਾਫੀ ਨਾਟਕੀ ਰਿਹਾ। ਇਸ ਹਾਫ ‘ਚ ਦੋਹਾਂ ਟੀਮਾਂ ਦੇ ਇਕ-ਇਕ ਖਿਡਾਰੀਆਂ ਨੂੰ ਲਾਲ ਕਾਰਡ ਦਿਖਾਏ ਗਏ। ਦੋਵੇਂ ਟੀਮਾਂ 10-10 ਖਿਡਾਰੀਆਂ ਨਾਲ ਖੇਡਣ ਲਈ ਮਜਬੂਰ ਹੋਈਆਂ। ਵਾਪਸੀ ਦੀ ਚਾਹ ‘ਚ ਬੇਸਬਰ ਗੋਆ ਨੇ 72ਵੇਂ ਮਿੰਟ ‘ਚ ਬਰਾਬਰੀ ਦਾ ਗੋਲ ਕਰਦੇ ਹੋਏ ਮੈਚ ਦਾ ਰੋਮਾਂਚ ਵਾਪਸ ਲਿਆ ਦਿੱਤਾ। ਪਰ 77ਵੇਂ ਮਿੰਟ ‘ਚ ਬੈਂਗਲੁਰੂ ਦੇ ਕਪਤਾਨ ਸੁਨੀਲ ਛੇਤਰੀ ਨੇ ਗੋਲ ਦਾਗ ਕੇ ਟੀਮ ਨੂੰ ਫਿਰ ਬੜ੍ਹਤ ਦਿਵਾਈ, ਜੋ ਅੰਤ ਤਕ ਕਾਇਮ ਰਹੀ।

Facebook Comment
Project by : XtremeStudioz