Close
Menu

ਭਾਰਤੀ ਮੂਲ ਦੀ ਪਹਿਲੀ ਮਹਿਲਾ ਸਾਇੰਸਦਾਨ ਗਗਨਦੀਪ ਕੰਗ ‘ਰਾਇਲ ਸੁਸਾਇਟੀ’ ਵਿੱਚ ਸ਼ਾਮਲ

-- 21 April,2019

ਲੰਡਨ, 21 ਅਪ੍ਰੈਲ – ਰਾਇਲ ਸੁਸਾਇਟੀ ਦੇ 359 ਸਾਲਾ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਮਹਿਲਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਸ਼ਾਮਲ ਹੋਈ ਗਗਨਦੀਪ ਕੰਗ ਪਿੱਛੋਂ ਪੰਜਾਬੀ ਮੂਲ ਦੀ ਹੈ।
ਹਰਿਆਣਾ ਦੇ ਫਰੀਦਾਬਾਦ ਦੀ ਗਗਨਦੀਪ ਨੇ ਅਣਥੱਕ ਮਿਹਨਤ ਨਾਲ ਇਸ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਰਾਇਲ ਸੁਸਾਇਟੀ ਦੀ 2019 ਦੀ ਸੂਚੀ ਵਿੱਚ ਸ਼ਾਮਲ ਭਾਰਤੀ ਮੂਲ ਦੇ ਲੋਕਾਂ ਵਿੱਚ ਯੂਸਫ ਹਮੀਦ, ਪ੍ਰੋ. ਗਗਨਦੀਪ ਕੰਗ, ਪ੍ਰੋ. ਗੁਰਦਿਆਲ ਬਸਰਾ, ਪ੍ਰੋ. ਮੰਜੁਲ ਭਾਰਗਵ, ਪ੍ਰੋ. ਅਨੰਤ ਪਾਰਖ, ਪ੍ਰੋ. ਅਕਸ਼ੈ ਵੇਂਕਟੇਸ਼ ਸ਼ਾਮਲ ਹਨ। ਦਵਾਈ ਕੰਪਨੀ ਸਿਪਲਾ ਦੇ 82 ਸਾਲਾ ਚੇਅਰਮੈਨ ਨੂੰ ਵੀ ਇਸ ਸੰਸਥਾ ਦਾ ਸਨਮਾਨਤ ਮੈਂਬਰ ਬਣਾਇਆ ਗਿਆ ਹੈ। ਰਾਇਲ ਸੁਸਾਇਟੀ ਬ੍ਰਿਟੇਨ ਤੇ ਕਾਮਨਵੈੱਲਥ ਦੇਸ਼ਾਂ ਦੀ ਆਜ਼ਾਦ ਵਿਗਿਆਨਕ ਅਕਾਦਮੀ ਹੈ, ਜਿਹੜੀ ਇਸ ਖੇਤਰ ‘ਚ ਉਤਮਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਹਮੀਦ ਤੇ ਗਗਨਦੀਪ ਤੋਂ ਇਲਾਵਾ ਇਸ ‘ਚ 51 ਹੋਰ ਨਵੇਂ ਮੈਂਬਰਾਂ ਤੇ 10 ਨਵੇਂ ਵਿਦੇਸ਼ੀ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਨੋਬਲ ਇਨਾਮ ਜੇਤੂ ਰਾਇਲ ਸੁਸਾਇਟੀ ਦੇ ਭਾਰਤੀ ਮੂਲ ਦੇ ਪ੍ਰੋ. ਵੈਂਕੀ ਰਾਮਕ੍ਰਿਸ਼ਨਨ ਨੇ ਕਿਹਾ ਹੈ ਕਿ ਰਾਇਲ ਸੁਸਾਇਟੀ ਦੇ ਮਾਣ ਮੱਤੇ ਇਤਿਹਾਸ ਵਿੱਚ ਸਾਡੀ ਸ਼ਮੂਲੀਅਤ ਨੇ ਸਾਨੂੰ ਲਗਾਤਾਰ ਜੋੜੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ‘ਵਿਗਿਆਨ ਦੀ ਵਰਤੋਂ ਮਨੁੱਖਤਾ ਦੇ ਲਾਭ ਲਈ’ ਹੋਵੇ। ਜ਼ਿਕਰ ਯੋਗ ਹੈ ਕਿ ਗਗਨਦੀਪ ਕੰਗ 2006 ਵਿੱਚ ਵੁਮੈਨ ਬਾਇਓਸਾਇੰਟਿਸਟ ਆਫ ਦਾ ਯੀਅਰ ਤੋਂ ਲੈ ਕੇ 2016 ਵਿੱਚ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਤੱਕ ਸਮੇਤ ਦੇਸ਼ ਵਿਦੇਸ਼ ਵਿੱਚ ਕਈ ਅਹਿਮ ਪ੍ਰਾਪਤੀਆਂ ਕਰ ਚੁੱਕੀ ਹੈ।

Facebook Comment
Project by : XtremeStudioz