Close
Menu

ਭਾਰਤ ‘ਚ ਜਸਟਿਨ ਦੀ ਦੀਵਾਨਗੀ, ਪਹਿਲੇ ਦਿਨ ਹੀ ਬੁੱਕ ਹੋਏ ਸਭ ਤੋਂ ਮਹਿੰਗੇ ਟਿਕਟ

-- 23 February,2017
ਲਾਸ ਏਂਜਲਸ- ਗ੍ਰੈਮੀ ਐਵਾਰਡ ਜੇਤੂ ਪੌਪ ਗਾਇਕ ਜਸਟਿਨ ਬੀਬਰ ਭਾਰਤ ‘ਚ ਸ਼ੋਅ ਕਰਨ ਆ ਰਹੇ ਹਨ। ਭਾਰਤ ‘ਚ ਵੀ ਜਸਟਿਨ ਦੇ ਦੀਵਾਨਿਆਂ ਦੀ ਕਮੀ ਨਹੀਂ ਹੈ, ਉਨ੍ਹਾਂ ਦੇ ਫੈਂਸ ਕਾਂਸਰਟ ਨੂੰ ਦੇਖਣ ਲਈ ਬੇਤਾਬ ਹਨ। ਉਨ੍ਹਾਂ ਦੇ ਕਾਂਸਰਟ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਸ਼ੋਅ ਲਈ ਆਮ ਟਿਕਟਾਂ ਦੀ ਕੀਮਤ 4,060 ਰੁਪਏ ਤੋਂ ਸ਼ੁਰੂ ਹੋ ਕੇ 25,200 ਰੁਪਏ ਤੱਕ ਹੈ। ਉਹੀਂ ਵੀ. ਵੀ. ਆਈ. ਪੀ. ਟਿਕਟਾਂ ਦੀ ਕੀਮਤ 76,790 ਰੁਪਏ ਹੈ। ਉਂਝ ਖਬਰ ਹੈ ਕਿ ਵੀ. ਵੀ. ਆਈ. ਪੀ. ਟਿਕਟ ਦੇ ਰੇਟ ਭਲੇ ਹੀ ਇਨ੍ਹੇ ਜ਼ਿਆਦਾ ਹਨ ਪਰ ਇਹ ਸਾਰੇ ਟਿਕਟ ਪਹਿਲੇ ਹੀ ਦਿਨ ਬੁੱਕ ਹੋ ਗਏ ਹਨ।
ਵੀ. ਵੀ. ਆਈ. ਪੀ. ਟਿਕਟ ਤੋਂ ਨਾ ਕੇਵਲ ਸ਼ੋਅ ਦਾ ਵਧੀਆ ਵਿਊ ਦੇਖਣ ਨੂੰ ਮਿਲੇਗਾ ਸਗੋਂ ਸ਼ੋਅ ਤੋਂ ਪਹਿਲੇ ਤੁਸੀਂ ਸਟੇਜ ਦੇ ਪਿੱਛੇ ਵੀ ਜਾ ਸਕੋਗੇ। ਕਿਹਾ ਜਾ ਰਿਹਾ ਹੈ ਕਿ ਇਸ ਕਾਂਸਰਟ ‘ਚ ਆਲੀਆ ਭੱਟ, ਸਿਦਾਰਥ ਮਲਹੋਤਰਾ ਅਤੇ ਵਰੁਣ ਧਵਨ ਜਸਟਿਨ ਬੀਬਰ ਨਾਲ ਪਰਫਾਰਮ ਕਰ ਸਕਦੇ ਹਨ। 22 ਸਾਲ ਦੇ ਬੀਬਰ ਦੁਨੀਆ ਭਰ ‘ਚ ਪੌਪ ਮਿਊਂਜ਼ਿਕ ਦੇ ਸਭ ਤੋਂ ਮਸ਼ਹੂਰ ਸਿਤਾਰੇ ਹਨ। ਬੀਬਰ ਨੂੰ ਲੈ ਕੇ ਪੂਰੀ ਦੁਨੀਆ ‘ਚ ਗਜਬ ਦੀ ਦੀਵਾਨਗੀ ਹੈ।
Facebook Comment
Project by : XtremeStudioz