Close
Menu

ਭਾਰਤ ਵੱਲੋਂ ਅਮਰੀਕੀ ਕੌਂਸੁਲੇਟਾਂ ’ਚ ਪਾਸਪੋਰਟ ਸੇਵਾ ਪ੍ਰਾਜੈਕਟ ਸ਼ੁਰੂ

-- 30 November,2018

ਹਿਊਸਟਨ, 30 ਨਵੰਬਰ
ਭਾਰਤ ਸਰਕਾਰ ਨੇ ਅਮਰੀਕਾ ਸਥਿਤ ਅਹਿਮ ਕੌਂਸੁਲੇਟਾਂ ’ਚ ਪਾਸਪੋਰਟ ਅਰਜੀ਼ਆਂ ਦੀ ਪ੍ਰਕਿਰਿਆ ਸੁਖਾਲੀ ਅਤੇ ਅਰਜ਼ੀਆਂ ਲਈ ਸਮਾਂ 10 ਦਿਨਾਂ ਤੋਂ ਘਟਾ ਕੇ 48 ਘੰਟੇ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਪਾਸਪੋਰਟ ਸੇਵਾ ਪ੍ਰਾਜੈਕਟ ਤਹਿਤ ਅਮਰੀਕਾ ’ਚ ਭਾਰਤੀ ਪਾਸਪੋਰਟ ਛਪਦੇ ਹਨ। ਹਿਊਸਟਨ ’ਚ ਭਾਰਤੀ ਕੌਂਸੁਲੇਟ ਜਨਰਲ ਨੇ ਵਿਦੇਸ਼ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ ਕੇ ਸਿੰਘ ਦੀ ਅਗਵਾਈ ਹੇਠਲੀ ਟੀਮ ਨਾਲ ਮਿਲ ਕੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਹ ਟੀਮ ਵਾਸ਼ਿੰਗਟਨ ’ਚ ਭਾਰਤੀ ਸਫ਼ਾਰਤਖਾਨੇ ਅਤੇ ਪੰਜ ਕੌਂਸੁਲਖਾਨਿਆਂ ਅਟਲਾਂਟਾ, ਸ਼ਿਕਾਗੋ, ਹਿਊਸਟਨ, ਨਿਊਯਾਰਕ ਅਤੇ ਸਾਂ ਫਰਾਂਸਿਸਕੋ ’ਚ ਪ੍ਰਾਜੈਕਟ ਦੀ ਸ਼ੁਰੂਆਤ ਲਈ ਆਈ ਹੋਈ ਹੈ। ਪਿਛਲੇ ਹਫ਼ਤੇ ਨਿਊਯਾਰਕ ’ਚ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ ਸੀ। ਇਹ ਪ੍ਰਾਜੈਕਟ ਅਗਲੇ 15 ਦਿਨਾਂ ’ਚ ਅਮਰੀਕਾ ਦੇ ਸਫ਼ਾਰਤਖਾਨੇ ਅਤੇ ਕੌਂਸਲਖਾਨਿਆਂ ’ਚ ਕੰਮ ਕਰਨਾ ਸ਼ੁਰੂ ਕਰ ਦੇਣਗੇ। ਕਾਰਜਕਾਰੀ ਕੌਂਸੁਲ ਜਨਰਲ ਸੁਰੇਂਦਰ ਅਧਾਨਾ ਅਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਏ ਕੇ ਸਿੰਘ ਨੇ ਅਰਜ਼ੀਕਾਰ ਨੂੰ ਪਹਿਲਾ ਪਾਸਪੋਰਟ ਮੌਕੇ ’ਤੇ ਹੀ ਸੌਂਪਿਆ।

Facebook Comment
Project by : XtremeStudioz