Close
Menu

ਮਾਂਟਰੀਅਲ ਵਿੱਚ ਉਸਾਰੀ ਵਾਲੀ ਥਾਂ ਉੱਤੇ ਧਾਤ ਦੀ ਭਾਰੀ ਪਲੇਟ ਡਿੱਗਣ ਕਾਰਨ ਰਾਹਗੀਰ ਦੀ ਮੌਤ

-- 06 August,2013

man-killed

ਮਾਂਟਰੀਅਲ, 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਇੱਕ ਉਸਾਰੀ ਵਾਲੀ ਥਾਂ ਦੇ ਹੇਠੋਂ ਲੰਘ ਰਹੇ ਇੱਕ ਰਾਹਗੀਰ ਉੱਤੇ ਧਾਤ ਵਾਲੀ ਪਲੇਟ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸੇ ਦਿਨ ਹੀ ਅਜੇ ਪ੍ਰੋਵਿੰਸ ਦੇ ਵਰਕਪਲੇਸ ਸੇਫਟੀ ਬੋਰਡ ਵੱਲੋਂ ਉਸਾਰੀ ਵਾਲੀਆਂ ਜੋਨਜ਼ ਵਿੱਚ ਵੱਧ ਸਾਵਧਾਨੀ ਵਰਤਣ ਲਈ ਬਿਆਨ ਜਾਰੀ ਕੀਤਾ ਗਿਆ ਸੀ। ਰੇਨੇ ਲੈਵੇਸਕ ਬੋਲੀਵੀਆਰਡ ਨੇੜੇ ਮਾਊਂਟੇਨ ਸਟਰੀਟ ਉੱਤੇ ਨਵੇਂ ਕੌਂਡੋਮੀਨੀਅਮ ਦੀ ਉਸਾਰੀ ਵਾਲੀ ਥਾਂ ਦੇ ਨੇੜਿਓਂ 32 ਸਾਲਾ ਸਾਅਦ ਸਈਅਦ ਸਵੇਰੇ 8:30 ਵਜੇ ਲੰਘ ਰਿਹਾ ਸੀ ਕਿ ਇੱਕ ਫਰੰਟ ਐਂਡ ਲੋਡਰ ਧਾਤ ਦੀ ਵੱਡੀ ਪਲੇਟ ਲੈ ਕੇ ਉਸ ਕੋਲੋਂ ਲੰਘਿਆ। ਇਸ ਧਾਤ ਦੀ ਤਿੰਨ ਟੰਨ ਦੀ ਪਲੇਟ ਨੂੰ ਜਿਨ੍ਹਾਂ ਚੇਨਾਂ ਨਾਲ ਬੰਨ੍ਹਿਆ ਗਿਆ ਸੀ ਉਹ ਟੁੱਟ ਗਈ ਤੇ ਭਾਰੀ ਪਲੇਟ ਸਿੱਧੀ ਸਈਅਦ ਦੇ ਸਿਰ ਉੱਤੇ ਆ ਡਿੱਗੀ। ਇਹ ਹਾਦਸਾ ਜੀਈਓਐਸ ਲੈਂਗੁਏਜ ਅਕੈਡਮੀ, ਜਿੱਥੇ ਸਈਅਦ ਅਧਿਆਪਕ ਵਜੋਂ ਕੰਮ ਕਰਦਾ ਸੀ, ਤੋਂ ਚੰਦ ਬਲਾਕਾਂ ਦੀ ਦੂਰੀ ਉੱਤੇ ਵਾਪਰਿਆ। ਪੈਰਾਮੈਡਿਕਸ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਈਅਦ ਦੇ ਸਕੂਲ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਅਸੀਂ ਸੱਭ ਉਸ ਨੂੰ ਬਹੁਤ ਪਿਆਰ ਕਰਦੇ ਸਾਂ ਤੇ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਸੱਭ ਵਾਪਰਿਆ ਹੈ। ਕੌਰੋਨਰ ਆਫਿਸ ਦੇ ਨਾਲ ਨਾਲ ਪ੍ਰੋਵਿੰਸ ਦੇ ਵਰਕਪਲੇਸ ਸੇਫਟੀ ਬੋਰਡ ਵੱਲੋਂ ਪੁਲਿਸ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈੇ।

Facebook Comment
Project by : XtremeStudioz