Close
Menu

ਮੁਜ਼ਾਹਰਾਕਾਰੀਆਂ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕਰਨ ਉੱਤੇ ਟਰੂਡੋ ਨੇ ਮੰਗੀ ਮੁਆਫੀ

-- 29 March,2019

ਹੈਲੀਫੈਕਸ, 29 ਮਾਰਚ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਜ਼ਾਹਰਾਕਾਰੀਆਂ ਪ੍ਰਤੀ ਸਨਮਾਨ ਦੀ ਭਾਵਨਾ ਨਾ ਰੱਖਣ ਲਈ ਉਨ੍ਹਾਂ ਕੋਲੋਂ ਮੁਆਫੀ ਮੰਗੀ। ਟੋਰਾਂਟੋ ਵਿੱਚ ਲਿਬਰਲ ਫੰਡਰੇਜ਼ਰ ਦੌਰਾਨ ਫਰਸਟ ਨੇਸ਼ਨ ਕਮਿਊਨਿਟੀ ਵਿੱਚ ਪਾਰੇ ਕਾਰਨ ਫੈਲ ਰਹੇ ਜ਼ਹਿਰ ਦੇ ਮੁੱਦੇ ਉੱਤੇ ਟਰੂਡੋ ਨੂੰ ਘੇਰਨ ਵਾਲੇ ਮੁਜ਼ਾਹਰਾਕਾਰੀਆਂ ਨੂੰ ਪ੍ਰਧਾਨ ਮੰਤਰੀ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ।
ਵੀਰਵਾਰ ਸਵੇਰੇ ਹੈਲੀਫੈਕਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਉਹ ਹਮੇਸ਼ਾਂ ਹੀ ਮੁਜ਼ਾਹਰਾਕਾਰੀਆਂ ਨਾਲ ਆਦਰ ਸਤਿਕਾਰ ਤੇ ਸਕਾਰਾਤਮਕ ਢੰਗ ਨਾਲ ਮਿਲਨਾ ਜੁਲਨਾ ਚਾਹੁੰਦੇ ਹਨ। ਪਰ ਉਨ੍ਹਾਂ ਇਹ ਮੰਨਿਆ ਕਿ ਕੱਲ੍ਹ ਉਹ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਆਖਿਆ ਕਿ ਬੀਤੀ ਰਾਤ ਮੁਜ਼ਾਹਰਾਕਾਰੀਆਂ ਪ੍ਰਤੀ ਉਨ੍ਹਾਂ ਕੋਈ ਆਦਰ ਭਾਵ ਨਹੀਂ ਦਰਸਾਇਆ ਤੇ ਇਸ ਲਈ ਉਨ੍ਹਾਂ ਸਾਰਿਆਂ ਤੋਂ ਮੁਆਫੀ ਵੀ ਮੰਗੀ।
ਬੁੱਧਵਾਰ ਰਾਤ ਨੂੰ ਲਾਰੀਅਰ ਕਲੱਬ ਵੱਲੋਂ ਫੰਡਰੇਜ਼ਰ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਇਸ ਵਿੱਚ ਹਿੱਸਾ ਲੈਣ ਲਈ 1500 ਡਾਲਰ ਦੇ ਘੱਟ ਤੋਂ ਘੱਟ ਯੋਗਦਾਨ ਦੀ ਸ਼ਰਤ ਰੱਖੀ ਗਈ ਸੀ। ਪਰ ਮੁਜ਼ਾਹਰਾਕਾਰੀਆਂ ਵੱਲੋਂ ਗ੍ਰਾਸੀ ਨੈਰੋਜ਼ ਫਰਸਟ ਨੇਸ਼ਨ ਵਿੱਚ ਪਾਰੇ ਕਾਰਨ ਫੈਲ ਰਹੇ ਜ਼ਹਿਰ ਦੇ ਮਾਮਲੇ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਲਈ ਟਰੂਡੋ ਦਾ ਵਿਰੋਧ ਕੀਤਾ ਜਾ ਰਿਹਾ ਸੀ। ਪਰ ਟਰੂਡੋ ਨੇ ਅਜਿਹਾ ਇਤਰਾਜ਼ ਕਰਨ ਵਾਲਿਆਂ ਦੀ ਗੱਲ ਤਾਂ ਕੀ ਸੁਣਨੀ ਸੀ ਸਗੋਂ ਉਨ੍ਹਾਂ ਵੱਲੋਂ ਪਾਰਟੀ ਲਈ ਦਿੱਤੀ ਗਈ ਡੋਨੇਸ਼ਨ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।
ਵੀਰਵਾਰ ਨੂੰ ਟਰੂਡੋ ਨੇ ਆਖਿਆ ਕਿ ਉਹ ਮੁਜ਼ਾਹਰਾਕਾਰੀਆਂ ਵੱਲੋਂ ਦਿੱਤੀ ਡੋਨੇਸ਼ਨ ਵਾਪਿਸ ਕਰ ਦੇਣਗੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਸਾਰੇ ਤਾਂ ਗੰਭੀਰ ਮੁੱਦੇ ਪ੍ਰਤੀ ਆਪਣੀ ਚਿੰਤਾ ਪ੍ਰਗਟਾਉਣੀ ਚਾਹੁੰਦੇ ਸਨ ਤੇ ਉਹ ਆਪ ਹੀ ਉਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਸਕੇ।

Facebook Comment
Project by : XtremeStudioz