Close
Menu

ਮੁਸ਼ੱਰਫ ਨੇ ਪਰਮਾਣੂ ਹਮਲੇ ਦੇ ਖ਼ਦਸ਼ੇ ਰੱਦ ਕੀਤੇ

-- 26 February,2019

ਦੁਬਈ, 26 ਫਰਵਰੀ
ਪਾਕਿਸਤਾਨ ਦੇ ਸਾਬਕਾ ਫੌਜੀ ਜਨਰਲ ਪਰਵੇਜ਼ ਮੁਸ਼ੱਰਫ ਨੇ ਭਾਰਤ ਨਾਲ ਕਿਸੇ ਤਰ੍ਹਾਂ ਦੀ ਪਰਮਾਣੂ ਜੰਗ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਜੇਕਰ ਪਾਕਿਸਤਾਨ ਵਲੋਂ ਭਾਰਤ ਉੱਪਰ ਇੱਕ ਬੰਬ ਸੁੱਟਿਆ ਜਾਂਦਾ ਹੈ ਤਾਂ ਨਵੀਂ ਦਿੱਲੀ ਵਲੋਂ 20 ਬੰਬ ਸੁੱਟ ਕੇ ਮੁਲਕ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਦੁਬਈ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ਵਿਚ ਜਨਰਲ ਮੁਸ਼ੱਰਫ ਨੇ ਕਿਹਾ, ‘‘ਇਹ ਏਨਾ ਸੌਖਾ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਅਜਿਹੇ ਕੰਮਾਂ ਵਿਚ ਹਮੇਸ਼ਾ ਫੌਜੀ ਨੀਤੀ ਕੰਮ ਆਉਂਦੀ ਹੈ।’’
ਮੁਸ਼ੱਰਫ ਦਾ ਇਹ ਬਿਆਨ ਦੋਵਾਂ ਗੁਆਂਢੀ ਮੁਲਕਾਂ ਵਿਚਾਲੇ 14 ਫਰਵਰੀ ਦੇ ਫਿਦਾਈਨ ਹਮਲੇ ਕਾਰਨ ਵਧੇ ਤਣਾਅ ਦੌਰਾਨ ਆਇਆ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੀਆਰਪੀਐੱਫ ਦੇ ਜਵਾਨਾਂ ਨਾਲ ਭਰੀ ਬੱਸ ਉੱਤੇ ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਸੰਗਠਨ ਨੇ ਫਿਦਾਈਨ ਹਮਲਾ ਕੀਤਾ ਸੀ, ਜਿਸ ਦੌਰਾਨ 42 ਜਵਾਨ ਸ਼ਹੀਦ ਹੋ ਗਏ ਸਨ।
ਮੁਸ਼ੱਰਫ ਨੇ ਕਿਹਾ, ‘‘ਜੇਕਰ ਪਾਕਿਸਤਾਨ ਇੱਕ ਪਰਮਾਣੂ ਬੰਬ ਨਾਲ ਹਮਲਾ ਕਰਦਾ ਹੈ ਤਾਂ ਗੁਆਂਢੀ ਮੁਲਕ 20 ਬੰਬ ਸੁੱਟ ਕੇ ਸਾਨੂੰ ਖ਼ਤਮ ਕਰ ਸਕਦਾ ਹੈ। ਇਸ ਦਾ ਹੱਲ ਕੇਵਲ ਇਹ ਹੈ ਕਿ ਜਾਂ ਤਾਂ ਅਸੀਂ 50 ਬੰਬ ਸੁੱਟੀਏ ਤਾਂ ਜੋ ਭਾਰਤ ਵਾਪਸ 20 ਬੰਬ ਨਾ ਸੁੱਟ ਸਕੇ।’’
‘‘ਕੀ ਅਸੀਂ 50 ਬੰਬ ਸੁੱਟਣ ਵਾਲੇ ਹਮਲੇ ਲਈ ਤਿਆਰ ਹਾਂ?’’ ਉਨ੍ਹਾਂ ਸਵਾਲ ਕੀਤਾ।

Facebook Comment
Project by : XtremeStudioz