Close
Menu

ਮੈਂ ਸ਼ਾਹਰੁਖ ਖਾਨ ਜਾਂ ਆਮਿਰ ਖਾਨ ਨਹੀਂ ਹਾਂ : ਸਵਰਾ ਭਾਸਕਰ

-- 13 April,2017
ਮੁੰਬਈ— ਆਪਣੀ ਸਾਫਗੋਈ ਤੇ ਕਿਸੇ ਵੀ ਮੁੱਦੇ ‘ਤੇ ਖੁੱਲ੍ਹ ਕੇ ਬੋਲਣ ਲਈ ਪਛਾਣੀ ਜਾਣ ਵਾਲੀ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਦਾ ਕਹਿਣਾ ਹੈ ਕਿ ਉਸ ਕੋਲ ਗੁਆਉਣ ਲਈ ਬਹੁਤ ਕੁਝ ਨਹੀਂ ਹੈ। ਸਵਰਾ ਨੇ ਕਿਹਾ, ‘ਮੇਰਾ ਕੋਲ ਅਜਿਹਾ ਕੁਝ ਨਹੀਂ ਹੈ, ਜਿਸ ਦੇ ਖੁੱਸ ਜਾਣ ਦਾ ਮੈਨੂੰ ਡਰ ਹੋਵੇ। ਮੈਂ ਸ਼ਾਹਰੁਖ ਖਾਨ ਜਾਂ ਆਮਿਰ ਖਾਨ ਨਹੀਂ ਹਾਂ। ਮੇਰੇ ਕੋਲ ਗੁਆਉਣ ਲਈ ਕਰੋੜਾਂ ਰੁਪਏ ਦੇ ਇਸ਼ਤਿਹਾਰ ਵੀ ਨਹੀਂ ਹੈ। ਮੇਰੇ ਕੋਲ ਬਹੁਤੀ ਜਾਇਦਾਦ ਜਾਂ ਕੰਪਨੀ ਵੀ ਨਹੀਂ ਹੈ। ਮੈਂ ਕੀ ਨੁਕਸਾਨ ਹੋਵੇਗਾ? ਮੈਨੂੰ ਨਹੀਂ ਲੱਗਦਾ ਕਿ ਬਾਲੀਵੁੱਡ ਇੰਨੀ ਛੋਟੀ ਸੋਚ ਰੱਖਦਾ ਹੈ ਕਿ ਮੇਰੇ ਵਿਚਾਰਾਂ ਕਰਕੇ ਮੈਨੂੰ ਕਿਸੇ ਫਿਲਮ ‘ਚ ਨਾ ਲਿਆ ਜਾਵੇ।’
ਅਭਿਨੇਤਰੀ ਨੇ ਹਾਲਾਂਕਿ ਕਿਹਾ ਕਿ ਉਸ ਦੀਆਂ ਫਿਲਮਾਂ ਦੇ ਨਿਰਮਾਤਾਵਾਂ ਨੂੰ ਉਸ ਦੇ ਉਸ ਰੁਖ਼ ਤੋਂ ਸ਼ਾਇਦ ਥੋੜ੍ਹੀ ਪ੍ਰੇਸ਼ਾਨੀ ਹੁੰਦੀ ਹੈ, ਜਿਸ ਦਾ ਹੱਲ ਵੀ ਉਸ ਨੇ ਕੱਢ ਲਿਆ ਹੈ। ਬਕੌਲ ਸਵਰਾ, ‘ਨਿਰਮਾਤਾਵਾਂ ਦੀ ਚਿੰਤਾ ਨੂੰ ਦੇਖਦੇ ਹੋਏ ਮੈਂ ਤੈਅ ਕੀਤਾ ਹੈ ਕਿ ਫਿਲਮ ਰਿਲੀਜ਼ ਹੋਣ ਦੇ ਦੋ ਮਹੀਨੇ ਪਹਿਲਾਂ ਤਕ ਮੈਂ ਕਿਸੇ ਵੀ ਮੁੱਦੇ ‘ਤੇ ਉਹ ਸਭ ਕੁਝ ਕਹਿਣਾ ਜਾਰੀ ਰੱਖਾਂਗੀ, ਜੋ ਕਹਿਣਾ ਚਾਹੁੰਦੀ ਹਾਂ। ਇਸ ਤੋਂ ਬਾਅਦ ਸਿਰਫ ਫਿਲਮ ਬਾਰੇ ਬੋਲਾਂਗੀ।’
Facebook Comment
Project by : XtremeStudioz