Close
Menu

ਮੋਦੀ ਵੱਲੋਂ ਕਾਂਗਰਸ ਨੂੰ ਰਾਜੀਵ ਗਾਂਧੀ ਦੇ ਨਾਮ ’ਤੇ ਚੋਣਾਂ ਲੜਨ ਦੀ ਚੁਣੌਤੀ

-- 07 May,2019

ਚਾਇਬਾਸਾ (ਝਾਰਖੰਡ), 7 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੱਤੀ ਕਿ ਉਹ ਲੋਕ ਸਭਾ ਚੋਣਾਂ ਦੇ ਬਾਕੀ ਗੇੜ ਰਾਜੀਵ ਗਾਂਧੀ ਦੇ ਨਾਮ ’ਤੇ ਲੜ ਕੇ ਦਿਖਾਉਣ ਜਿਨ੍ਹਾਂ ਨੂੰ ਉਨ੍ਹਾਂ ਦੋ ਕੁ ਦਿਨ ਪਹਿਲਾਂ ‘ਭ੍ਰਿਸ਼ਟਾਚਾਰੀ ਨੰਬਰ ਇਕ’ ਗਰਦਾਨਿਆ ਸੀ। ਉਨ੍ਹਾਂ ਕਾਂਗਰਸ ਨੂੰ ਚੋਣਾਂ ਦੇ ਆਖਰੀ ਦੋ ਗੇੜਾਂ ਤੋਂ ਪਹਿਲਾਂ ਬੋਫੋਰਜ਼ ਘੁਟਾਲੇ ਅਤੇ ਹੋਰ ਅਹਿਮ ਮੁੱਦਿਆਂ ’ਤੇ ਬਹਿਸ ਦੀ ਚੁਣੌਤੀ ਵੀ ਦਿੱਤੀ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ,‘‘ਕੁਝ ਦਿਨ ਪਹਿਲਾਂ ਮੈਂ ਨਾਮਦਾਰ ਪਰਿਵਾਰ ਦੇ ਇਕ ਮੈਂਬਰ ਨੂੰ ‘ਭ੍ਰਿਸ਼ਟਾਚਾਰੀ ਨੰਬਰ ਇਕ’ ਆਖਿਆ ਸੀ ਅਤੇ ਕੁਝ ਲੋਕਾਂ ਦੇ ਢਿੱਡ ’ਚ ਇੰਨਾ ਤੇਜ਼ ਦਰਦ ਹੋਇਆ ਕਿ ਉਹ ਉੱਚੀ ਉੱਚ ਰੋਣ ਲੱਗ ਪਏ। ਜਿਨ੍ਹਾਂ ਉਹ ਉੱਚੀ ਰੋਣਗੇ, ਅੱਜ ਦੀ ਪੀੜ੍ਹੀ ਨੂੰ ਪੁਰਾਣੀ ਸਚਾਈ ਦਾ ਵੱਧ ਪਤਾ ਲੱਗੇਗਾ। ਮੈਂ ਕਾਂਗਰਸ ਨੂੰ ਇਸ ਮੰਚ ਤੋਂ ਚੁਣੌਤੀ ਦਿੰਦਾ ਹਾਂ ਕਿ ਪੰਜਾਬ, ਦਿੱਲੀ ਅਤੇ ਭੋਪਾਲ ’ਚ ਬਾਕੀ ਗੇੜਾਂ ਦੀ ਪੋਲਿੰਗ ਤੋਂ ਪਹਿਲਾਂ ਉਹ ਰਾਜੀਵ ਗਾਂਧੀ ਦੇ ਨਾਂ ’ਤੇ ਚੋਣਾਂ ਲੜਨ।’’ ਉਨ੍ਹਾਂ ਆਸ ਜਤਾਈ ਕਿ ਕਾਂਗਰਸ ਇਸ ਚੁਣੌਤੀ ਨੂੰ ਸਵੀਕਾਰ ਕਰੇਗੀ। ਸ੍ਰੀ ਮੋਦੀ ਨੇ ਕਿਹਾ ਕਿ ਭੱਜਣ ਦੀ ਲੋੜ ਨਹੀਂ ਹੈ, ਇਹ ਲੋਕਤੰਤਰ ਹੈ। ‘ਸਾਬਕਾ ਪ੍ਰਧਾਨ ਮੰਤਰੀ ਮੁਲਕ ਨੂੰ ਕਿਥੇ ਲੈ ਕੇ ਗਏ?’ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਿਛਲੇ 70 ਸਾਲਾਂ ’ਚ ਮੁਲਕ ਨਾਲ ‘ਬੇਇਨਸਾਫ਼ੀ’ ਕੀਤੀ ਜਦਕਿ ਉਨ੍ਹਾਂ ਪੰਜ ਸਾਲਾਂ ’ਚ ਮੁਲਕ ਨੂੰ ਸਾਫ ਸੁਥਰਾ ਕਰਨ ਦੀ ਕੋਸ਼ਿਸ਼ ਕੀਤੀ।

Facebook Comment
Project by : XtremeStudioz