Close
Menu

ਮੱਧ ਪ੍ਰਦੇਸ਼ ‘ਚ ਕਿਸੇ ਤਰ੍ਹਾਂ ਦੀ ਸਰਕਾਰ ਵਿਰੋਧੀ ਲਹਿਰ ਨਹੀਂ ਹੈ- ਸ਼ਿਵਰਾਜ

-- 05 August,2013

Shivraj-Singh3

ਰੀਵਾ (ਮੱਧ ਪ੍ਰਦੇਸ਼)- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਕਿਸੇ ਤਰ੍ਹਾਂ ਦੀ ਸਰਕਾਰ ਵਿਰੋਧੀ ਲਹਿਰ ਨਹੀਂ ਹੈ। ਚੌਹਾਨ ਨੇ ਐਤਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਚਰਚਾ ਕਰਦੇ ਹੋਏ ਕਿਹਾ ਕਿ 10 ਸਾਲ ਤੱਕ ਸ਼ਾਸਨ ‘ਚ ਰਹਿਣ ਦੇ ਬਾਵਜੂਦ ਜਿਸ ਤਰ੍ਹਾਂ ਜਨਤਾ ਸਰਕਾਰ ਦੇ ਸਮਰਥਨ ‘ਚ ਸੜਕਾਂ ‘ਤੇ ਉਤਰ ਰਹੀ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਅਸੀਂ ਸਹੀ ਰਸਤੇ ‘ਤੇ ਹਾਂ ਅਤੇ ਰਾਜ ‘ਚ ਕਿਸੇ ਤਰ੍ਹਾਂ ਦੀ ਸਰਕਾਰ ਵਿਰੋਧੀ ਲਹਿਰ ਨਹੀਂ ਹੈ। ਚੌਹਾਨ ਨੇ ਕਿਹਾ ਕਿ ਅਸੀਂ ਨੀਤੀਆਂ ਬਣਾ ਕੇ ਲਾਗੂ ਕੀਤੀ ਹੈ ਅਤੇ ਉਸ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ ਉਦੋਂ ਉਹ ਸਾਡੇ ‘ਤੇ ਭਰੋਸਾ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਜਪਾ ਲਈ ਸਾਰੀਆਂ 230 ਸੀਟਾਂ ਇਕ ਸਮਾਨ ਹਨ ਅਤੇ ਸਾਰਿਆਂ ‘ਚ ਵਿਕਾਸ ਹੀ ਸਭ ਤੋਂ ਵੱਡਾ ਮੁੱਦਾ ਹੈ। ਮੁੱਖ ਮੰਤਰੀ ਨੇ ਕਿਹਾ ਸਾਡਾ ਮੰਨਣਾ ਹੈ ਕਿ ਜੋ ਵਿਅਕਤੀ ਆਪਣੇ ਖੇਤਰ ਦੇ ਵਿਕਾਸ ਅਤੇ ਕਲਿਆਣ ਲਈ ਕੰਮ ਕਰਦਾ ਹੈ, ਉਸ ਨੂੰ ਆਪਣੇ ਖੇਤਰ ‘ਚ ਮਤਦਾਤਾਵਾਂ ਦਾ ਸਮਰਥਨ ਮਿਲਦਾ ਹੈ।
ਚੌਹਾਨ ਨੇ ਇਸ ਗੱਲ ‘ਤੇ ਹੈਰਾਨੀ ਜ਼ਾਹਰ ਕੀਤੀ ਕਿ ਪਿਛਲੇ 10 ਸਾਲਾਂ ਤੋਂ ਜੋ ਖੇਤਰ ਕਾਂਗਰਸ ਦੇ ਗੜ੍ਹ ਰਹੇ ਹਨ ਅਤੇ ਜਿੱਥੋਂ ਕਾਂਗਰਸ ਨੂੰ ਪੂਰਾ ਸਮਰਥਨ ਮਿਲਦਾ ਰਿਹਾ ਹੈ, ਉੱਥੇ ਵਿਕਾਸ ਦੇ ਨਾਂ ‘ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਇਕ ਹੋਰ ਹਾਰ ਉਸ ਨੂੰ ਤੋੜ ਕੇ ਰੱਖ ਦੇਵੇਗੀ ਅਤੇ ਹਾਰ ਤੋਂ ਬਾਅਦ ਲੰਬੇ ਸਮੇਂ ਤੱਕ ਉਹ ਉਸ ਤੋਂ ਉਭਰ ਨਹੀਂ ਸਕੇਗੀ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦੀ ਪ੍ਰਦੇਸ਼ ਦੇ ਸਾਰੇ ਵਰਗਾਂ ਲਈ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਅਤੇ ਉਸ ਤੋਂ ਪ੍ਰਾਪਤ ਹੋਣ ਵਾਲੇ ਲਾਭਾਂ ਨੂੰ ਦੇਖਦੇ ਹੋਏ ਲੋਕਾਂ ਦਾ ਭਾਜਪਾ ਨਾਲ ਭਾਵਨਾਤਮਕ ਲਗਾਅ ਹੋ ਗਿਆ ਹੈ। ਚੌਹਾਨ ਨੇ ਕਿਹਾ ਕਿ ਵਿੰਧਏ ਖੇਤਰ ਦਾ ਲੰਬੇ ਸਮੇਂ ਤੋਂ ਵਿਕਾਸ ਨਹੀਂ ਹੋ ਸਕਿਆ, ਹਾਲਾਂਕਿ ਇਸ ਖੇਤਰ ਨੇ ਪ੍ਰਦੇਸ਼ ਨੂੰ ਮੁੱਖ ਮੰਤਰੀ ਅਤੇ ਵਿਧਾਨ ਸਭਾ ਮੁਖੀ ਦਿੱਤੇ ਹਨ।

Facebook Comment
Project by : XtremeStudioz