Close
Menu

ਯੌਨ ਸ਼ੋਸ਼ਣ ਮਾਮਲੇ ‘ਚ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਨਾਨਾ ਪਾਟੇਕਰ ਸਣੇ ਸਾਰੇ ਸ਼ੱਕੀਆਂ ਨੂੰ ਭੇਜਿਆ ਨੋਟਿਸ

-- 09 October,2018

ਮੁੰਬਈ — ਤਨੁਸ਼੍ਰੀ ਦੱਤਾ ਯੌਨ ਸ਼ੋਸ਼ਣ ਮਾਮਲੇ ‘ਚ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਨਾਨਾ ਪਾਟੇਕਰ, ਨਿਰਦੇਸ਼ਕ ਰਾਕੇਸ਼ ਸਾਰੰਗ, ਕੋਰਿਓਗ੍ਰਾਫਰ ਗਣੇਸ਼ ਅਚਾਰਿਆ ਸਣੇ ਸਾਰੇ ਸ਼ੱਕੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਤਨੁਸ਼੍ਰੀ ਦੀ ਸ਼ਿਕਾਇਤ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ। ਇਸ ਬਾਰੇ ਵੀ ਜਾਣਕਾਰੀ ਮੰਗੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਤਨੁਸ਼੍ਰੀ ਆਯੋਗ ਦੇ ਦਫਤਰ ਆ ਕੇ ਆਪਣਾ ਬਿਆਨ ਦਰਜ ਕਰਵਾਏ।

ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਨਾਨਾ ਪਾਟੇਕਰ ਸਣੇ ਸਾਰੇ ਸ਼ੱਕੀਆਂ ਨੂੰ 10 ਦਿਨਾਂ ਦੇ ਅੰਦਰ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਤਨੁਸ਼੍ਰੀ ਨੇ #MeToo ਦੇ ਤਹਿਤ ਪਿਛਲੇ ਮਹੀਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ 10 ਸਾਲ ਪਹਿਲਾਂ 2008 ‘ਚ ਨਾਨਾ ਪਾਟੇਕਰ ਨੇ ਫਿਲਮ ‘ਹਾਰਨ ਓਕੇ ਪਲੀਜ਼’ ਦੇ ਇਕ ਗੀਤ ਦੀ ਸ਼ੂਟਿੰਗ ਦੌਰਾਨ ਉਸ ਦਾ ਯੌਨ ਸ਼ੋਸ਼ਣ ਕੀਤਾ ਸੀ। ਉਨ੍ਹਾਂ ਖੁਲਾਸਾ ਕਰਦੇ ਹੋਏ ਕਿਹਾ ਕਿ 2008 ‘ਚ ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ।

ਦੱਸਣਯੋਗ ਹੈ ਕਿ ਤਨੁਸ਼੍ਰੀ ਨੇ #MeToo ਤਹਿਤ ਖੁਲਾਸਾ ਕਰਨ ਤੋਂ ਬਾਅਦ ਯੌਨ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਫਿਲਮ ਇੰਡਸਟਰੀ ‘ਚ ਨਿਰਦੇਸ਼ਕ ਵਿਕਾਸ ਬਹਿਲ, ਕੈਲਾਸ਼ ਖੇਰ, ਅਭਿਨੇਤਾ ਆਲੋਕ ਨਾਥ ਵਰਗੇ ਕਈ ਦਿਗੱਜ ਸਟਾਰ ਯੌਨ ਸ਼ੋਸ਼ਣ ਦੇ ਇਲਜ਼ਾਮ ਲੱਗ ਚੁੱਕੇ ਹਨ।

Facebook Comment
Project by : XtremeStudioz