Close
Menu

ਰਾਜਪਕਸਾ ਨੂੰ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਤੋਂ ਰੋਕਿਆ

-- 04 December,2018

ਕੋਲੰਬੋ, 4 ਦਸੰਬਰ
ਸ੍ਰੀਲੰਕਾ ਦੀ ਇੱਕ ਅਦਾਲਤ ਨੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੂੰ ਝਟਕਾ ਦਿੰਦਿਆਂ ਮਹਿੰਦਾ ਰਾਜਪਕਸਾ ਨੂੰ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਤੋਂ ਰੋਕ ਦਿੱਤਾ ਹੈ। ਰਾਸ਼ਟਰਪਤੀ ਨੇ ਇੱਕ ਵਿਵਾਦਮਈ ਫੈਸਲੇ ਤਹਿਤ ਰਾਜਪਕਸਾ ਨੂੰ ਰਨਿਲ ਵਿਕਰਮਾਸਿੰਘੇ ਦੀ ਥਾਂ ’ਤੇ ਨਿਯੁਕਤ ਕੀਤਾ ਸੀ।
ਅਪੀਲੀ ਅਦਾਲਤ ਨੇ ਰਾਜਪਕਸਾ ਅਤੇ ਉਸ ਦੀ ਸਰਕਾਰ ਖਿਲਾਫ ਨੋਟਿਸ ਅਤੇ ਅੰਤਰਿਮ ਆਦੇਸ਼ ਜਾਰੀ ਕਰਦਿਆਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ, ਕੈਬਨਿਟ ਅਤੇ ਉਪ ਮੰਤਰੀਆਂ ਦੀ ਹੈਸੀਅਤ ਵਜੋਂ ਕੰਮ ਕਰਨ ਤੋਂ ਰੋਕ ਦਿੱਤਾ ਹੈ। ਇਹ ਆਦੇਸ਼ 122 ਐਮਪੀਜ਼ ਵੱਲੋਂ ਰਾਜਪਕਸ਼ੇ ਅਤੇ ਉਸ ਦੀ ਸਰਕਾਰ ਖਿਲਾਫ਼ ਦਾਇਰ ਕੀਤੇ ਇੱਕ ਕੇਸ ਦੇ ਸਬੰਧ ਵਿਚ ਦਿੱਤਾ ਗਿਆ ਹੈ।
ਸ੍ਰੀਲੰਕਾ ਵਿਚ 26 ਅਕਤੂਬਰ ਤੋਂ ਬਾਅਦ ਰਾਜਸੀ ਸੰਕਟ ਚੱਲ ਰਿਹਾ ਹੈ, ਜਦੋਂ ਰਾਸ਼ਟਰਪਤੀ ਸਿਰੀਸੇਨਾ ਵੱਲੋਂ ਵਿਕਰਮਾਸਿੰਘੇ ਦੀ ਥਾਂ ’ਤੇ ਰਾਜਪਕਸਾ ਨੂੰ ਨਿਯੁਕਤ ਕਰ ਦਿੱਤਾ ਗਿਆ ਸੀ।

Facebook Comment
Project by : XtremeStudioz