Close
Menu

ਰਾਫਾਲ ਦਾ ਸੱਚ ਸਭ ਦੇ ਸਾਹਮਣੇ ਜ਼ਰੂਰ ਆਵੇਗਾ: ਰਾਹੁਲ

-- 21 April,2019

ਸੁਪੌਲ (ਬਿਹਾਰ), 21 ਅਪਰੈਲ
ਰਾਫਾਲ ਮਾਮਲੇ ਨੂੰ ਲੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਰਾਫਾਲ ਦਾ ਸੱਚ ਸਾਹਮਣੇ ਆਵੇਗਾ, ਜਾਂਚ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਨਿਲ ਅੰਬਾਨੀ ਨੂੰ ਸਜ਼ਾ ਹੋਵੇਗੀ।
ਬਿਹਾਰ ਦੇ ਸੁਪੌਲ ’ਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਿਹਾਰ ਦੇ ਜੋ ਨੌਜਵਾਨ ਬਾਹਰ ਚੌਕੀਦਾਰੀ ਕਰਦੇ ਹਨ, ਉਹ ਪੂਰੀ ਇਮਾਨਦਾਰੀ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚ ਇੱਕ ਨਰਿੰਦਰ ਮੋਦੀ ਹਨ ਜੋ ਆਪਣੇ ਆਪ ਨੂੰ ਦੇਸ਼ ਦਾ ਚੌਕੀਦਾਰ ਕਹਿੰਦੇ ਹਨ ਪਰ ਉਹ ਅਨਿਲ ਅੰਬਾਨੀ ਦੇ ਚੌਕੀਦਾਰ ਹਨ। ਉਨ੍ਹਾਂ ਬਿਹਾਰ ਦੇ ਸਾਰੇ ਚੌਕੀਦਾਰਾਂ ਨੂੰ ਬਦਨਾਮ ਕੀਤਾ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਬਿਹਾਰ ਦੇ ਨੌਜਵਾਨ ਧੁੱਪ ’ਚ, ਹਨੇਰੀ ’ਚ, ਅੱਧੀ ਰੋਟੀ ਖਾ ਕੇ ਚੌਕੀਦਾਰੀ ਕਰਦੇ ਹਨ, ਪਰ ਇੱਕ ਵਿਅਕਤੀ ਨੇ ਉਨ੍ਹਾਂ ਸਾਰਿਆਂ ਨੂੰ ਬਦਨਾਮ ਕਰ ਦਿੱਤਾ ਹੈ। ਰਾਫਾਲ ਸੌਦੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘ਕੋਈ ਨਹੀਂ ਬਚ ਸਕੇਗਾ, ਅਖੀਰ ਰਾਫਾਲ ਮਾਮਲੇ ਦਾ ਸੱਚ ਸਾਹਮਣੇ ਆਵੇਗਾ। ਜਾਂਚ ਹੋਵੇਗੀ ਅਤੇ ਨਰਿੰਦਰ ਮੋਦੀ ਤੇ ਅਨਿਲ ਅੰਬਾਨੀ ਨੂੰ ਸਜ਼ਾ ਹੋਵੇਗੀ।’ ਉਨ੍ਹਾਂ ਕਿਹਾ, ‘ਨਰਿੰਦਰ ਮੋਦੀ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਪਰ ਬਿਹਾਰ ਤੇ ਦੇਸ਼ ਦੀ ਜਨਤਾ ਉਨ੍ਹਾਂ ਨੂੰ ਮੁੜ ਪ੍ਰਧਾਨ ਮੰਤਰੀ ਨਹੀਂ ਬਣਨ ਦੇਵੇਗੀ।’ ਰਾਹੁਲ ਨੇ ਕਿਹਾ ਕਿ ਜਦੋਂ ਕੇਂਦਰ ’ਚ ਕਾਂਗਰਸ ਦੀ ਸਰਕਾਰ ਸੀ ਅਤੇ ਕੋਸੀ ’ਚ ਹੜ੍ਹ ਆਏ ਸਨ ਤਾਂ ਉਨ੍ਹਾਂ ਦੀ ਕਾਂਗਰਸ ਸਰਕਾਰ ਨੇ ਦੋ ਦਿਨ ਅੰਦਰ 1100 ਕਰੋੜ ਰੁਪਏ ਜਾਰੀ ਕੀਤੇ ਸੀ ਅਤੇ ਉਸ ਸਮੇਂ ਸੋਨੀਆ ਗਾਂਧੀ ਵੀ ਪਹੁੰਚੇ ਸਨ। ਉਨ੍ਹਾਂ ਸਵਾਲ ਕੀਤਾ ਕਿ ਇਸ ਤੋਂ ਬਾਅਦ ਵੀ ਕੋਸੀ ਨਦੀ ’ਚ ਹੜ੍ਹ ਆਏ ਸਨ ਤਾਂ ਨਰਿੰਦਰ ਮੋਦੀ ਦੀ ਸਰਕਾਰ ਸੀ। ਕੀ ਚੌਕੀਦਾਰ ਆਇਆ?

Facebook Comment
Project by : XtremeStudioz