Close
Menu

ਰੌਜਰਜ਼ ਵੱਲੋਂ ਵੈਰੀਜ਼ੋਨ ਦਾ ਕੈਨੇਡਾ ਦਾਖਲਾ ਰੋਕਣ ਲਈ ਨਵੀਂ ਰਣਨੀਤੀ

-- 06 August,2013

logo_rogers

ਕੈਨੇਡਾ ਦੀ ਸੱਭ ਤੋਂ ਵੱਡੀ ਵਾਇਰਲੈੱਸ ਕੰਪਨੀ ਰੌਜਰਜ਼ ਕਮਿਊਨਿਕੇਸ਼ਨ ਇਨਕਾਰਪੋਰੇਸ਼ਨ ਵੈਰੀਜ਼ੋਨ ਕਮਿਊਨਿਕੇਸ਼ਨ ਇਨਕਾਰਪੋਰੇਸ਼ਨ ਵਰਗੀ ਨਾਮੀ ਅਮਰੀਕੀ ਕੰਪਨੀ ਦੇ ਕੈਨੇਡਾ ਵਿੱਚ ਦਾਖਲੇ ਨੂੰ ਰੋਕਣ ਲਈ ਨਵੀਂ ਰਣਨੀਤੀ ਦਾ ਸਹਾਰਾ ਲੈ ਰਹੀ ਹੈ। ਵੈਰੀਜੋ਼ਨ ਵੱਲੋਂ ਜਿਨ੍ਹਾਂ ਦੋ ਨਿੱਕੀਆਂ ਕੰਪਨੀਆਂ ਨੂੰ ਖਰੀਦਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਉਨ੍ਹਾਂ ਲਈ ਰੌਜਰਜ਼ ਵੱਲੋਂ ਪ੍ਰਾਈਵੇਟ ਇਕੁਇਟੀ ਬਿਡ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸ ਕਰਾਰ ਬਾਰੇ ਜਾਣਕਾਰ ਸੂਤਰਾਂ ਅਨੁਸਾਰ ਪੰਜ ਸਾਲ ਤੋਂ ਵੀ ਘੱਟ ਸਮੇਂ ਪਹਿਲਾਂ ਕੈਨੇਡੀਅਨ ਮਾਰਕਿਟ ਵਿੱਚ ਦਾਖਲ ਹੋਈ ਵਿੰਡ ਮੋਬਾਈਲ ਤੇ ਮੋਬਲੀਸਿਟੀ ਵਿੱਚ ਹਿੱਸੇਦਾਰੀ ਖਰੀਦਣ ਦੀ ਕੋਸਿ਼ਸ਼ ਵਿੱਚ ਲੱਗੀ ਹੋਈ ਟੋਰਾਂਟੋ ਸਥਿਤ ਬਰਚ ਹਿੱਲ ਇਕੁਇਟੀ ਪਾਰਟਨਰਜ਼ ਦੀ ਰੌਜਰਜ਼ ਆਰਥਿਕ ਮਦਦ ਕਰਨੀ ਚਾਹੁੰਦੀ ਹੈ। ਇਸ ਯੋਜਨਾ ਨਾਲ ਵੈਰੀਜੋ਼ਨ ਦੇ ਮਨਸੂਬਿਆਂ ਉੱਤੇ ਪਾਣੀ ਫਿਰ ਸਕਦਾ ਹੈ, ਸ਼ਾਇਦ ਇਸ ਲਈ ਕੰਪਨੀ ਨੂੰ ਆਪਣੀ ਪ੍ਰਸਤਾਵਿਤ ਰਕਮ ਵਿੱਚ ਵਾਧਾ ਕਰਨਾ ਪਵੇ ਪਰ ਸਨਅਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸੱਭ ਕੁੱਝ ਕਰਨ ਦੇ ਬਾਵਜੂਦ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਰੌਜਰਜ਼ ਤੇ ਬਰਚ ਹਿੱਲ ਨੂੰ ਫੈਡਰਲ ਸਰਕਾਰ ਤੋਂ ਮਨਜ਼ੂਰੀ ਮਿਲੇ। ਓਟਵਾ ਕਈ ਵਾਰੀ ਇਹ ਸੰਕੇਤ ਦੇ ਚੁੱਕਿਆ ਹੈ ਕਿ ਉਹ ਮੁਕਾਬਲੇਬਾਜ਼ੀ ਵਿੱਚ ਇਜਾਫਾ ਚਾਹੁੰਦੇ ਹਨ ਤੇ ਚਾਹੁੰਦੇ ਹਨ ਕਿ ਖਪਤਕਾਰਾਂ ਦੇ ਮੋਬਾਈਲ ਫੋਨਜ਼ ਦੇ ਬਿੱਲ ਘੱਟ ਜਾਣ। ਇਸ ਲਈ ਪਿੱਛੇ ਜਿਹੇ ਵਾਇਰਲੈੱਸ ਕੰਪਨੀਆਂ ਲਈ ਨਵੇਂ ਨਿਯਮ ਲਿਆਂਦੇ ਗਏ ਹਨ ਤਾਂ ਕਿ ਨਵੀਆਂ ਕੰਪਨੀਆਂ ਮੁਕਾਬਲੇ ਵਿੱਚ ਉਤਰ ਸਕਣ। ਰੌਜਰਜ਼ ਨੇ ਕੈਨੇਡਾ ਦੀਆਂ ਹੋਰਨਾਂ ਵੱਡੀਆਂ ਕੌਮੀ ਟੈਲੀਕਾਮ ਕੰਪਨੀਆਂ ਜਿਵੇਂ ਕਿ ਬੀਸੀਈ ਇਨਕਾਰਪੋਰੇਸ਼ਨ ਤੇ ਟੈਲਸ ਕਾਰਪੋਰੇਸ਼ਨ ਨਾਲ ਇਹ ਤਰਕ ਦਿੱਤਾ ਹੈ ਕਿ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਲਿਆਂਦੀਆਂ ਗਈਆਂ ਇਨ੍ਹਾਂ ਨੀਤੀਆਂ ਤੋਂ ਅਸਿੱਧੇ ਤੌਰ ਉੱਤੇ ਵੈਰੀਜ਼ੋਨ ਨੂੰ ਫਾਇਦਾ ਹੋਵੇਗਾ। ਇਨ੍ਹਾਂ ਨੀਤੀਆਂ ਤਹਿਤ ਨਿੱਕੇ ਆਪਰੇਟਰਜ਼ ਨੂੰ ਵਿਦੇਸ਼ੀ ਕੰਪਨੀਆਂ ਵੱਲੋਂ ਖਰੀਦੇ ਜਾਣ ਸਬੰਧੀ 2012 ਵਿੱਚ ਸੁਖਾਲੀਆਂ ਕੀਤੀਆਂ ਗਈਆਂ ਪਾਬੰਦੀਆਂ ਵੀ ਸ਼ਾਮਲ ਹਨ। ਆਪਣੇ ਟੀਚੇ ਨੂੰ ਪੂਰਾ ਕਰਨ ਲਈ ਓਟਵਾ ਨੇ ਕਿਸੇ ਵੀ ਵਿਦੇਸ਼ੀ ਕੰਪਨੀ ਦੇ ਕੈਨੇਡਾ ਵਿੱਚ ਦਾਖਲੇ ਨੂੰ ਰੋਕਣ ਲਈ ਤਿੰਨਾਂ ਵੱਡੀਆਂ ਕੈਨੇਡੀਅਨ ਕੰਪਨੀਆਂ ਦੇ ਏਅਰਵੇਵਸ ਉੱਤੇ ਇੱਕਮਾਤਰ ਕਬਜੇ ਨੂੰ ਹਟਾਉਣ ਲਈ ਹਰ ਹੀਲਾ ਵਰਤਣ ਦੀ ਤਿਆਰੀ ਕਰ ਲਈ ਹੈ। ਸਰਕਾਰੀ ਨੀਤੀਆਂ ਅਨੁਸਾਰ ਰੌਜਰਜ਼ ਹੁਣ ਸਿੱਧੇ ਤੌਰ ਉੱਤੇ ਵਿੰਡ ਜਾਂ ਮੋਬਲੀਸਿਟੀ ਨੂੰ ਨਹੀਂ ਖਰੀਦ ਸਕਦੀ। ਰੌਜਰਜ਼, ਟੈਲਸ ਤੇ ਬੀਸੀਈ ਦੀ ਬੈੱਲ ਇਸ ਸਮੇਂ 90 ਫੀ ਸਦੀ ਮਾਰਕਿਟ ਤੇ 85 ਫੀ ਸਦੀ ਸਪੈਕਟ੍ਰਮ ਨੂੰ ਨਿਯੰਤਰਿਤ ਕਰਦੀਆਂ ਹਨ।

Facebook Comment
Project by : XtremeStudioz