Close
Menu

‘ਰੰਗੂਨ’ ‘ਚ ਸ਼ਾਹਿਦ, ਸੈਫ, ਕੰਗਨਾ ਦਾ ਸਰਬੋਤਮ ਸਾਹਮਣਾ ਹੋਵੇਗਾ : ਕਰੀਨਾ

-- 21 February,2017
ਮੁੰਬਈ— ਅਦਾਕਾਰਾ ਕਰੀਨਾ ਕਪੂਰ ਖਾਨ ਦਾ ਕਹਿਣਾ ਹੈ ਕਿ, ਫਿਲਮ ‘ਰੰਗੂਨ’ ‘ਚ ਸ਼ਾਹਿਦ ਕਪੂਰ, ਕੰਗਨਾ ਰਣੌਤ ਅਤੇ ਸੈਫ ਅਲੀ ਖਾਨ ਵਿਚਾਲੇ ਮੁਕਾਬਲੇਬਾਜ਼ੀ ਨਾਲ ਤਿੰਨਾਂ ਕਲਾਕਾਰਾਂ ਦਾ ਸਰਬੋਤਮ ਪ੍ਰਦਰਸ਼ਨ ਸਾਹਮਣੇ ਆਵੇਗਾ। ਰੰਗੂਨ ਫਿਲਮ ‘ਚ ਸੈਫ ਇਕ ਕਠੋਰ ਪਾਰਸੀ ਫਿਲਮ ਨਿਰਮਾਤਾ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਸ਼ਾਲ ਭਾਰਦਵਾਜ ਦੀ ਫਿਲਮ ‘ਓਮਕਾਰਾ’ ‘ਚ ਲੰਗੜਾ ਤਿਆਗੀ ਨਾਂ ਦੀ ਨਾਂਹਪੱਖੀ ਭੂਮਿਕਾ ਨਿਭਾਈ ਸੀ।
ਜ਼ਿਕਰਯੋਗ ਹੈ ਕਿ, ਵਿਸ਼ਾਲ ਭਾਰਦਵਾਜ ਦੀ ਤਾਰੀਫ ਕਰਦੇ ਹੋਏ ਕਰੀਨਾ ਨੇ ਕਿਹਾ ਕਿ, ਉਨ੍ਹਾਂ ਦੀਆਂ ਫਿਲਮਾਂ ਦਾ ਨਾਂਹਪੱਖੀ ਕਿਰਦਾਰ ਹਮੇਸ਼ਾ ਸ਼ਾਨਦਾਰ ਹੁੰਦਾ ਹੈ ਅਤੇ ਇਸ ਵਾਰ ਮੁਕਾਬਲਾ ਤਿੰਨਾਂ ਕਲਾਕਾਰਾਂ ਵਿਚਾਲੇ ਹੈ। ਕਰੀਨਾ ਨੇ ਕਿਹਾ ਕਿ, ਵਿਸ਼ਾਲ ਭਾਰਦਵਾਜ ਦੀਆਂ ਫਿਲਮਾਂ ‘ਚ ਜ਼ਿਆਦਾਤਰ ਨਾਂਹਪੱਖੀ ਕਿਰਦਾਰ ਸ਼ਾਨਦਾਰ ਹੁੰਦਾ ਹੈ ਪਰ ਇਸ ਫਿਲਮ ‘ਚ ਤਿੰਨ ਬਹੁਤ ਚੰਗੇ ਕਲਾਕਾਰ ਹਨ। ਮੈਨੂੰ ਮੁਕਾਬਲਾ ਕਰਨਾ ਪਸੰਦ ਹੈ ਅਤੇ ਇਸ ਫਿਲਮ ‘ਚ ਤਿੰਨਾਂ ਵਿਚਾਲੇ ਮੁਕਾਬਲਾ ਹੋਣਾ ਚਾਹੀਦਾ ਹੈ।
Facebook Comment
Project by : XtremeStudioz