Close
Menu

ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਹੋ ਰਹੇ ਯਤਨ ਨਾਕਾਫੀ: ਗੁਟੇਰੇਜ਼

-- 04 December,2018

ਕੈਟੋਵਾਈਸ (ਪੋਲੈਂਡ), 4 ਦਸੰਬਰ
ਪੋਲੈਂਡ ਵਿੱਚ ਅੱਜ ਸ਼ੁਰੂ ਹੋਏ ਵਾਤਾਵਰਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਸਾਰੀ ਦੁਨੀਆਂ ਵਾਤਾਵਰਨ ’ਚ ਹੋ ਰਹੀਆਂ ਤਬਦੀਲੀਆਂ ਰੋਕਣ ਲਈ ਯਤਨ ਕਰ ਰਹੀ ਹੈ। ਗਰੀਨ ਹਾਊਸ ਗੈਸਾਂ ਦੀ ਨਿਕਾਸੀ ਦੇ ਵਾਤਵਰਨ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਰਿਪੋਰਟ ਪੇਸ਼ ਹੋਣ ਮਗਰੋਂ ਗੁਟੇਰੇਜ਼ ਨੇ ਕਿਹਾ, ‘ਅਸੀਂ ਅਜੇ ਜ਼ਿਆਦਾ ਕੁਝ ਨਹੀਂ ਕਰ ਰਹੇ ਹਾਂ ਤੇ ਨਾ ਹੀ ਤੇਜ਼ੀ ਨਾਲ ਕੁਝ ਕਰ ਰਹੇ ਹਾਂ।’ 2015 ’ਚ ਹੋਏ ਪੈਰਿਸ ਸਮਝੌਤੇ ’ਤੇ ਦਸਤਖਤ ਕਰਨ ਵਾਲੇ 200 ਮੁਲਕਾਂ ਨੇ ਇਸ ਵਾਰ ਆਲਮੀ ਤਪਸ਼ ਨੂੰ ਵਧਣ ਤੋਂ ਰੋਕਣ ਲਈ ਨਿਯਮ ਤੈਅ ਕਰਨੇ ਹਨ। ਗੁਟੇਰੇਜ਼ ਨੇ ਕਿਹਾ, ‘ਦੁਨੀਆਂ ਭਰ ਵਿੱਚ ਵਾਤਵਰਨ ਤਬਦੀਲੀ ਦੇ ਭਿਅੰਕਰ ਨਤੀਜੇ ਸਾਹਮਣੇ ਆ ਰਹੇ ਹਨ। ਅਸੀਂ ਜੋ ਯਤਨ ਕਰ ਰਹੇ ਹਾਂ ਉਹ ਨਾਕਾਫੀ ਹਨ ਤੇ ਇੰਨੇ ਤੇਜ਼ ਨਹੀਂ ਹਨ ਕਿ ਆਲਮੀ ਤਪਸ਼ ਨੂੰ ਛੇਤੀ ਘਟਾਇਆ ਜਾ ਸਕੇ।’ ਫਿਜ਼ੀ ਦੇ ਪ੍ਰਧਾਨ ਮੰਤਰੀ ਬੈਨੀਮਰਾਮਾ ਨੇ ਕਿਹਾ ਕਿ ਇਹ ਤਬਾਹੀ ਨੂੰ ਰੋਕਣ ਲਈ ਸਾਰੇ ਮੁਲਕਾਂ ਨੂੰ ਸੰਜੀਦਾ ਯਤਨ ਕਰਨੇ ਚਾਹੀਦੇ ਹਨ। ਇਸ ਸੰਮੇਲਨ ’ਚ 200 ਦੇਸ਼ਾਂ ਦੇ ਪ੍ਰਤੀਨਿਧ ਦੋ ਹਫ਼ਤੇ ਤੱਕ ਵੱਖ ਵੱਖ ਮੁੱਦਿਆਂ ’ਤੇ ਚਰਚਾ ਕਰਨਗੇ।

Facebook Comment
Project by : XtremeStudioz