Close
Menu

ਸ਼ਾਹੀ ਟੀਮ ਦੇ ਮੈਂਬਰ ਨੇ ਕੌਂਸਲੇਟ ਤੋਂ ਫੋਨ ਕੀਤੇ ਸਨ: ਮੀਡੀਆ ਰਿਪੋਰਟ

-- 23 October,2018

ਅੰਕਾਰਾ, 23 ਅਕਤੂਬਰ: ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੀ ਟੀਮ ਦੇ ਇੱਕ ਮੈਂਬਰ ਨੇ ਜਮਾਲ ਖਸ਼ੋਗੀ ਦੇ ਕਤਲ ਵਾਲੇ ਦਿਨ ਸਾਉੁੂਦੀ ਕੌਂਸਲੇਟ ਤੋਂ ਸ਼ਾਹੀ ਦਫ਼ਤਰ ਨੂੰ ਚਾਰ ਵਾਰ ਫੋਨ ਕੀਤਾ ਸੀ। ਇਹ ਰਿਪੋਰਟ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਸ਼ਹਿਜ਼ਾਦੇ ਮੁਹੰਮਦ ਦਾ ਉੱਚ ਪੱਧਰੀ ਨਿਵੇਸ਼ ਸੰਮੇਲਨ ਰਿਆਧ ’ਚ ਸ਼ੁਰੂ ਹੋਣ ਜਾ ਰਿਹਾ ਹੈ ਤੇ ਤੁਰਕੀ ਦੇ ਰਾਸ਼ਟਰਪਤੀ ਰੈਸਪ ਤਾਇਪੇ ਅਰਦੋਗਨ ਨੇ ਵਾਅਦਾ ਕੀਤਾ ਹੈ ਕਿ ਖਸ਼ੋਗੀ ਦੇ ਕਤਲ ਬਾਰੇ ਜਾਣਕਾਰੀ ਸਾਹਮਣੇ ਲਿਆਂਦੀ ਜਾਵੇਗੀ। ਇਸੇ ਦੌਰਾਨ ਸ਼ਹਿਜ਼ਾਦੇ ਨੇ ਖਸ਼ੋਗੀ ਦੇ ਪੁੱਤਰ ਨਾਲ ਫੋਨ ’ਤੇ ਗੱਲਬਾਤ ਕੀਤੀ।

ਰਿਪੋਰਟਾਂ ’ਚ ਕਿਹਾ ਗਿਆ ਹੈ ਦੋ ਅਕਤੂਬਰ ਨੂੰ 15 ਮੈਂਬਰੀ ਸਾਉੂਦੀ ਟੀਮ ਇਸਤੰਬੁਲ ਆਈ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਖਸ਼ੋਗੀ ਇੱਥੇ ਆਪਣੇ ਵਿਆਹ ਲਈ ਲੋੜੀਂਦਾ ਦਸਤਾਵੇਜ਼ ਲੈਣ ਜ਼ਰੂਰ ਆਵੇਗਾ। ਖਸ਼ੋਗੀ ਜਦੋਂ ਉੱਥੇ ਆਇਆ ਤਾਂ ਉਸ ਨੂੰ ਕਤਲ ਕਰ ਦਿੱਤਾ ਗਿਆ। ਯੇਨੀ ਸਫਕ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼ਹਿਜ਼ਾਦੇ ਦੀ ਟੀਮ ਦੇ ਮੈਂਬਰ ਮਹਿਰ ਅਬਦੁਲਅਜ਼ੀਜ਼ ਮੁਤਰੇਬ ਨੇ ਚਾਰ ਵਾਰ ਕੌਂਸਲੇਟ ਤੋਂ ਫੋਨ ਕੀਤਾ ਸੀ। ਇਸੇ ਦੌਰਾਨ ਸਾਉੂਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਪੱਤਰਕਾਰ ਜਮਾਲ ਖਸ਼ੋਗੀ ਦੇ ਪੁੱਤਰ ਨਾਲ ਫੋਨ ’ਤੇ ਗੱਲਬਾਤ ਕਰਕੇ ਦੁੱਖ ਸਾਂਝਾ ਕੀਤਾ।

Facebook Comment
Project by : XtremeStudioz