Close
Menu

ਸਾਇਨਾ ਡੈਨਮਾਰਕ ਸੁਪਰ ਸੀਰੀਜ਼ ਦੇ ਕਵਾਟਰ ਫਾਈਨਲ ‘ਚ ਪੁੱਜੀ

-- 18 October,2013

ਡੈਨਮਾਰਕ – ਮੌਜੂਦਾ ਚੈਂਪੀਅਨ ਸਾਇਨਾ ਨਹਿਵਾਲ ਮਹਿਲਾਵਾਂ ਦੀ ਐਕਲ ਪ੍ਰਤੀਯੋਗਿਤਾ ‘ਚ ਸਕਾਟਲੈਂਡ ਦੀ ਕਿਰਸਟੀ ਗਿਲਮੂਪ ਨੂੰ ਹਰਾ ਕੇ ਡੈਨਮਾਰਕ ਸੁਪਰ ਸੀਰੀਜ਼ ਦੇ ਕਵਾਟਰ ਫਾਈਨਲ ‘ਚ ਪੁੱਜ ਗਈ ਜਦੋਂ ਕਿ ਭਾਰਤ ਦੇ ਪਹਿਲੇ ਪੁਰਸ਼ ਖਿਡਾਰੀ ਪੀ.ਕਸ਼ਯਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਨੇ ਗਿਲਮੂਰ ਨੂੰ 21-12, 21-7 ਤੋਂ ਹਰਾ ਦਿੱਤਾ। ਇਹ ਮੈਚ ਸਿਰਫ 30 ਮਿੰਟ ਚਲਾ ਦਿੱਤਾ। ਭਾਰਤ ਦੇ ਪਹਿਲੇ ਪੁਰਸ਼ ਖਿਡਾਰੀ ਪੀ.ਕਸ਼ਯਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਵਿਸ਼ਵ ‘ਚ ਪੰਜਵੇਂ ਨੰਬਰ ਦੇ ਖਿਡਾਰੀ ਡੈਨਮਾਰਕ ਦੇ ਜਾਨ ਨੇ ਉਨ੍ਹਾਂ ਨੂੰ 11-21 15-21 ਤੋਂ ਹਰਾ ਦਿੱਤਾ। ਸਥਾਨਿਕ ਖਿਡਾਰੀ ਦੇ ਨਾਲ ਉਨ੍ਹਾਂ ਦਾ ਮੈਚ 35 ਮਿੰਟ ਚਲਿਆ। ਕਸ਼ਯਪ ਨੇ ਮੈਚ ਦੇ ਆਖਰੀ ਭਾਗ ‘ਚ ਲੜਾਈ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਖੀਰ ਉਨ੍ਹਾਂ ਨੂੰ ਨਹੀਂ ਮਿਲ ਸਕੀ। ਇਸ ਤੋਂ ਪਹਿਲਾ 2 ਭਾਰਤੀ ਖਿਡਾਰੀਆਂ ਵਿਚ ਹੋਏ ਮੁਕਾਬਲੇ ‘ਚ ਆਰ.ਐਮ.ਵੀ. ਗੁਰੂਸਾਈਦੱਤ ਨੇ ਅਜੇ ਜੈਰਾਮ ਨੂੰ 21-15 21-16 ਤੋਂ ਹਰਾ ਕੇ ਕਵਾਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਇਹ ਮੈਚ 35 ਮਿੰਟ ਚਲਿਆ।

Facebook Comment
Project by : XtremeStudioz