Close
Menu

ਸਾਊਦੀ ਦੇ ਸ਼ਰੀਕ ਕਤਰ ਵੱਲੋਂ ‘ਓਪੇਕ’ ਵਿਚੋਂ ਨਿਕਲਣ ਦਾ ਐਲਾਨ

-- 04 December,2018

ਦੁਬਈ, 4 ਦਸੰਬਰ
ਛੋਟੇ ਜਿਹੇ ਅਤੇ ਕੁਦਰਤੀ ਗੈਸ ਦੇ ਭੰਡਾਰ ਵਾਲੇ ਮੁਲਕ ਕਤਰ ਨੇ ਸੋਮਵਾਰ ਨੂੰ ਓਪੇਕ ਵਿਚੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕਤਰ ਦੇ ਊਰਜਾ ਮਾਮਲਿਆਂ ਬਾਰੇ ਰਾਜ ਮੰਤਰੀ ਸਾਦ ਅਲ ਕਾਬੀ ਨੇ ਕੀਤਾ। ਆਪਣੇ ਬਿਆਨ ਵਿਚ ਸ੍ਰੀ ਕਾਬੀ ਨੇ ਕਿਹਾ ਕਿ ਕੁਦਰਤੀ ਗੈਸ ਦੀ ਬਰਾਮਦ ਕਰਨ ਵਾਲਾ ਸੰਸਾਰ ਦਾ ਸਭ ਤੋਂ ਵੱਡਾ ਬਰਾਮਦਕਾਰ ਪ੍ਰਤੀ ਸਾਲ 77 ਮਿਲੀਅਨ ਟਨ ਗੈਸ ਦੀ ਬਰਾਮਦ ਵਧਾ ਕੇ 110 ਮਿਲੀਅਨ ਟਨ ਕਰਨ ਦਾ ਇਛੁੱਕ ਹੈ। ਉਨ੍ਹਾਂ ਕਿਹਾ ਕਿ ਕਤਰ ਆਪਣੇ ਤੇਲ ਦਾ ਉਤਪਾਦਨ 4.8 ਮਿਲੀਅਨ ਬੈਰਲ ਤੋਂ ਵਧਾ ਕੇ 6.5 ਮਿਲੀਅਨ ਬੈਰਲ ਕਰਨਾ ਚਾਹੁੰਦਾ ਹੈ। ਇਸ ਐਲਾਨ ਸਬੰਧੀ ਵੀਆਨਾ ਆਧਾਰਤ ਓਪੇਕ ਤੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ, ਜਿਸਨੇ ਇਸ ਮਹੀਨੇ ਮੀਟਿੰਗ ਕਰ ਕੇ ਸੰਭਾਵਿਤ ਉਤਪਾਦਨ ਕਟੌਤੀ ਬਾਰੇ ਗੱਲਬਾਤ ਕਰਨੀ ਹੈ।

Facebook Comment
Project by : XtremeStudioz