Close
Menu

ਸਿੱਧੂ ਦੇ ਕਦਮ ਨੇ ਮਜੀਠੇ ਨਾਲ ਅਕਾਲੀ ਭਾਜਪਾ ਸਰਕਾਰ ਦੇ ਪੱਖਪਾਤ ਨੂੰ ਉਜਾਗਰ ਕੀਤਾ : ਕਾਂਗਰਸ

-- 29 September,2013

pcਅੰਮ੍ਰਿਤਸਰ,29 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਕਾਂਗਰਸ ਨੇ ਕਿਹਾ ਕਿ ਆਪਣੇ ਅੰਮ੍ਰਿਤਸਰ ਹਲਕੇ ‘ਚ ਰੁੱਕੇ ਹੋਏ ਵਿਕਾਸ ਕਾਰਜਾਂ ਨੂੰ ਲੈ ਕੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਆਮਰਨ ਅਨਸ਼ਨ ਧਮਕੀ ਦੇਣਾ ਮਜੀਠਾ ਖੇਤਰ ‘ਚ ਵਿਕਾਸ ਪੱਖੋਂ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਪੱਖਪਾਤ ਸਬੰਧੀ ਕਾਂਗਰਸ ਦੇ ਦੋਸ਼ ਨੂੰ ਸਾਬਿਤ ਕਰਦਾ ਹੈ।
ਇਥੇ ਜਾਰੀ ਸਾਂਝੇ ਬਿਆਨ ‘ਚ ਪ੍ਰਦੇਸ਼ ਕਾਂਗਰਸ ਦੀ ਮੀਤ ਪ੍ਰਧਾਨ ਓ.ਪੀ ਸੋਨੀ, ਵਿਧਾਨਕਾਰ ਅਸ਼ਵਨੀ ਸੇਖੜੀ, ਵਿਧਾਨਕਾਰ ਚਰਨਜੀਤ ਕੌਰ ਬਾਜਵਾ, ਵਿਧਾਨਕਾਰ ਅਰੂਨਾ ਚੌਧਰੀ, ਵਿਧਾਨਕਾਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਨਕਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਨਕਾਰ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਿਰਪੱਖ ਵਤੀਰੇ ਸਬੰਧੀ ਭਰੋਸਾ ਦੇਣ ਤੋਂ ਬਾਅਦ ਚਾਹੇ ਸਿੱਧੂ ਨੇ ਆਪਣਾ ਆਮਰਨ ਵਰਤ ਵਾਪਿਸ ਲੈ ਲਿਆ ਹੈ, ਮਗਰ ਇਸ ਨਾਲ ਅੰਮ੍ਰਿਤਸਰ ਤੇ ਮਾਝਾ ਦੇ ਹੋਰਨਾਂ ਜਿਲਿ•ਆਂ ਨਾਲ ਕੀਤਾ ਗਿਆ ਪੱਖਪਾਤ ਸਾਹਮਣੇ ਆ ਗਿਆ ਹੈ।
ਕਾਂਗਰਸ ਪਾਰਟੀ ਨੇ ਸਮੇਂ ਸਮੇਂ ਸਿਰਫ ਅਕਾਲੀ ਭਾਜਪਾ ਸਰਕਾਰ ਵੱਲੋਂ ਮਜੀਠਾ ਖੇਤਰ ਨੂੰ ਨਜ਼ਰਅੰਦਾਜ ਕਰਨ ਅਤੇ ਸਾਰੇ ਫੰਡਾਂ ਨੂੰ ਇਕੱਠੇ ਬਠਿੰਡਾ ਲੋਕ ਸਭਾ ਹਲਕੇ ‘ਚ ਟਰਾਂਸਫਰ ਕਰਨ ਦਾ ਮੁੱਦਾ ਚੁੱਕਿਆ ਹੈ, ਜਿਥੇ ਬਾਦਲ ਪਰਿਵਾਰ ਦੇ ਨੱਕ ਦਾ ਸਵਾਲ ਅੜਿ•ਆ ਹੋਇਆ ਹੈ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਸੀਟ ਤੋਂ ਤਗੜੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ•ਾਂ ਨੇ ਪੰਜਾਬ ਦੇ ਸਿਆਸੀ ਇਤਿਹਾਸ ‘ਚ ਇਸਨੂੰ ਅਕਾਲੀ ਭਾਜਪਾ ਗਠਜੋੜ ਲਈ ਹੈਰਾਨੀਜਨਕ ਤੇ ਮੰਦਭਾਗੀ ਘਟਨਾ ਦੱਸਿਆ ਹੈ ਕਿ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਨੂੰ ਆਪਣੀ ਪਾਰਟੀ ਦੀ ਸਰਕਾਰ ਦਾ ਧਿਆਨ ਖਿੱਚਣ ਵਾਸਤੇ ਅਮਰਨ ਅਨਸ਼ਨ ਦਾ ਕਦਮ ਚੁੱਕਣ ‘ਤੇ ਮਜਬੂਰ ਹੋਣਾ ਪਿਆ ਹੋਵੇ। ਮੰਦਭਾਗਾ ਹੈ ਕਿ ਲੋਕਾਂ ਦੇ ਚੁਣੇ ਪ੍ਰਤੀਨਿਧੀ ਨੁੰ ਸੁਖਬੀਰ ਬਾਦਲ ਦੇ ਅਜਿਹੇ ਤਾਨਾਸ਼ਾਹੀ ਰਵੱਈਏ ਦਾ ਸਾਹਮਣਾ ਕਰਨਾ ਪਿਆ ਹੈ। ਉਨ•ਾਂ ਨੇ ਕਿਹਾ ਕਿ ਲੋਕ ਹਿੱਤ ਦੇ ਮੁੱਦੇ ਚੁੱਕਣ ਵਾਲੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਤੇ ਵਿਧਾਨਕਾਰਾਂ, ਜਿਨ•ਾਂ ‘ਚੋਂ ਖਾਸ ਕਰਕੇ ਵਿਰੋਧੀ ਧਿਰ ਵਾਲਿਆਂ ਨੂੰ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਵੱਲੋਂ ਨਜਰਅੰਦਾਜ ਕੀਤਾ ਗਿਆ ਹੈ।
ਉਨ•ਾਂ ਨੇ ਕਿਹਾ ਕਿ ਅੰਮ੍ਰਿਤਸਰ ਇਕ ਪਵਿੱਤਰ ਨਗਰੀ ਹੈ, ਜਿਹੜਾ ਸਿੱਖ ਧਰਮ ‘ਚ ਸੱਭ ਤੋਂ ਉੱਚਾ ਸਥਾਨ ਹੈ ਤੇ ਸਾਰਿਆਂ ਧਰਮਾਂ ਲਈ ਆਸਥਾ ਦਾ ਕੇਂਦਰ ਹੈ। ਬਾਵਜੂਦ ਇਸਦੇ ਸਿੱਖ ਮੁੱਖ ਮੰਤਰੀ ਹੋਣ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਇਸ ਸ਼ਹਿਰ ਦਾ ਵਿਕਾਸ ਰੋਕਣਾ ਹੈਰਾਨੀਜਨਕ ਹੈ। ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਨੂੰ ਵਿਕਾਸ ਪ੍ਰੋਜੈਕਟਾਂ ‘ਚ ਦੇਰੀ ਲਈ ਸਿਆਸੀ ਮਜਬੂਰੀਆਂ ਦਾ ਖੁਲਾਸਾ ਕਰਨ ਨੂੰ ਕਿਹਾ ਹੈ। ਉਨ•ਾਂ ਨੇ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਦੇ ਫੰਡਾਂ ਦੀ ਤਬਦੀਲੀ ਨੂੰ ਰੂਟੀਨ ਦਾ ਮਾਮਲਾ ਦੱਸ ਕੇ ਸੂਬਾ ਸਰਕਾਰ ਲੋਕਾਂ ਨੂੰ ਧੋਖਾ ਦੇ ਰਹੀ ਹੈ। ਕਰੀਬ 60 ਕਰੋੜ ਰੁਪਏ ਸੋਚੀ ਸਮਝੀ ਸਾਜਿਸ਼ ਤਹਿਤ ਹੋਰਨਾਂ ਨਗਰ ਨਿਗਮਾਂ ਨੂੰ ਦਿੱਤੇ ਗਏ ਹਨ।
ਕਾਂਗਰਸ ਆਗੂਆਂ ਤੇ ਵਿਧਾਨਕਾਰਾਂ ਨੇ ਸਿੱਧੂ ਵੱਲੋਂ ਚੁੱਕੇ ਮੁੱਦਿਆਂ ਦਾ ਸਮਰਥਨ ਕੀਤਾ ਹੈ, ਜੋ ਕਾਂਗਰਸ ਪਾਰਟੀ ਦੇ ਦੋਸ਼ਾਂ ਨੂੰ ਸਾਬਿਤ ਕਰਦੇ ਹਨ। ਸ਼ਰਮਨਾਕ ਹੈ ਕਿ ਗਠਜੋੜ ‘ਚ ਸਾਂਝੇਦਾਰ ਭਾਜਪਾ ਆਪਣੇ ਐਮ.ਪੀ ਦੇ ਅਪਮਾਨ ਨੂੰ ਦੇਖ ਕੇ ਵੀ ਚੁੱਪ ਹੈ। ਜਿਸਨੇ ਅਕਾਲੀ ਦਲ ਅੱਗੇ ਝੁੱਕ ਕੇ ਪੰਜਾਬ ਦੇ ਲੋਕਾਂ ਤੇ ਖਾਸ ਕਰਕੇ ਸ਼ਹਿਰੀਆਂ ਦਾ ਭਰੋਸਾ ਤੋੜਿਆ ਹੈ।

Facebook Comment
Project by : XtremeStudioz