Close
Menu

ਸੁਖਬੀਰ ਨੇ ਜਸਦੀਪ ਸਿੰਘ ਮਲਹੋਤਰਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

-- 27 September,2013

DSC_0133ਜਲੰਧਰ,27 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਅੱਜ ਹਿੰਦੁਸਤਾਨ ਟਾਇਮਜ਼ ਦੇ ਸੀਨੀਅਰ ਪੱਤਰਕਾਰ ਸ੍ਰੀ. ਜਸਦੀਪ ਸਿੰਘ ਮਲਹੋਤਰਾ ਦੀ ਮੌਤ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਜਾ ਕੇ ਦੁੱਖ ਸਾਂਝਾ ਕੀਤਾ ਗਿਆ।

ਅੱਜ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਤੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਦੇ ਨਾਲ ਪੀੜ੍ਹਤ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਸ. ਬਾਦਲ ਵਲੋਂ ਸ. ਮਲਹੋਤਰਾ ਦੀ ਪਤਨੀ ਕੁਲਵਿੰਦਰ ਕੌਰ ਨਾਲ ਮੁਲਾਕਾਤ ਕਰਕੇ ਪੰਜਾਬ ਸਰਕਾਰ ਦੀ ਤਰਫੋਂ 5 ਲੱਖ ਰੁਪੈ ਦਾ ਚੈਕ ਸੌਂਪਿਆ ਗਿਆ। ਸ, ਬਾਦਲ ਨੇ ਕਿਹਾ ਕਿ ਨਿਧੜਕ ਤੇ ਦਲੇਰ ਪੱਤਰਕਾਰ ਸ੍ਰੀ ਮਲਹੋਤਰਾ ਦੀ ਮੌਤ ਵੱਡਾ ਘਾਟਾ ਹੈ।

ਪੀੜ੍ਹਤ ਪਰਿਵਾਰ ਵਲੋਂ ਸ੍ਰੀ ਮਲਹੋਤਰਾ ਦੀ ਪਤਨੀ ਕੁਲਵਿੰਦਰ ਕੌਰ ਦੀ ਨੇੜੇ ਪੋਸਟਿੰਗ ਕਰਨ ਤੇ ਉਨ੍ਹਾਂ ਦੇ ਬੇਟੇ ਲਈ ਯੋਗ ਨੌਕਰੀ ਦੇਣ ਦੀ ਮੰਗ ‘ਤੇ ਉਪ ਮੁੱਖ ਮੰਤਰੀ ਵਲੋਂ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਦੀਆਂ ਮੰਗਾਂ ਦੀ ਜਲਦ ਪੂਰਤੀ ਲਈ  ਮੀਡੀਆ ਸਲਾਹਕਾਰ ਜੰਗਵੀਰ ਸਿੰਘ ਦੀ  ਡਿਊਟੀ ਲਾ ਦਿੱਤੀ ਗਈ ਹੈ, ਜੋ ਕਿ ਸਾਰੀ ਪ੍ਰਕ੍ਰਿਆ ਨੂੰ ਜਲਦ ਪੂਰਾ ਕਰਨ ਲਈ ਤਾਲਮੇਲ ਕਰਨਗੇ। ਉਨ੍ਹਾਂ ਨੇ ਪੀੜ੍ਹਤ ਪਰਿਵਾਰ ਨੂੰ ਤੁਰੰਤ ਸਹਾਇਤਾ ਦੇਣ ਕਰਕੇ ਲੋਕ ਸੰਪਰਕ ਵਿਭਾਗ ਤੇ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ 24 ਘੰਟੇ ਦੌਰਾਨ ਪੀੜ੍ਹਤ ਪਰਿਵਾਰ ਨੂੰ ਕਲੇਮ ਮਿਲ ਸਕਿਆ।

ਇਸ ਮੌਕੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਵੀ ਪੀੜ੍ਹਤ ਪਰਿਵਾਰ ਨੂੰ 2 ਲੱਖ ਰੁਪੈ ਦਾ ਚੈਕ ਦਿੱਤਾ ਗਿਆ।

Facebook Comment
Project by : XtremeStudioz