Close
Menu

ਸੂਬੇ ਭਰ ਚੋਂ ਹੁਣ ਤੱਕ ਸਭ ਤੋਂ ਵੱਧ ਝੋਨਾ ਖਰੀਦਣ ‘ਚ ਪਟਿਆਲਾ ਜ਼ਿਲ੍ਹਾਂ ਸਭ ਤੋਂ ਮੋਹਰੀ

-- 26 October,2013

rice2ਚੰਡੀਗੜ੍ਹ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਪਿਛਲੀ ਸ਼ਾਮ ਤੱਕ 6239159 ਲੱਖ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹੋਈ ਕੁੱਲ 6239159 ਟਨ ਝੋਨੇ ਦੀ ਖਰੀਦ ਵਿਚੋਂ ਸਰਕਾਰੀ ਏਜੰਸੀਆਂ ਨੇ 5789933 ਟਨ ਝੋਨੇ (92.8 ਫੀਸਦੀ) ਜਦ ਕਿ ਮਿਲ ਮਾਲਕਾਂ ਨੇ 449226 ਟਨ  (7.2 ਫੀਸਦੀ) ਝੋਨੇ ਦੀ ਖਰੀਦ ਕੀਤੀ। 24 ਅਕਤੂਬਰ, 2013 ਤੱਕ ਪਨਗ੍ਰੇਨ ਨੇ 1702438 ਟਨ (29.4 ਫੀਸਦੀ), ਮਾਰਕਫੈੱਡ 1374693 ਟਨ (23.7 ਫੀਸਦੀ), ਪਨਸਪ 1307033 ਟਨ (22.6 ਫੀਸਦੀ)  ਜਦਕਿ ਪੰਜਾਬ ਰਾਜ ਗੁਦਾਮ ਨਿਗਮ 550891 ਟਨ (9.5 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 583855 ਟਨ (10.1.ਫੀਸਦੀ), ਭਾਰਤੀ ਖੁਰਾਕ ਨਿਗਮ ਨੇ 271023 ਟਨ  (4.7 ਫੀਸਦੀ ) ਝੋਨੇ ਦੀ ਖਰੀਦ ਕੀਤੀ ਹੈ।
ਬੁਲਾਰੇ ਨੇ ਹੋਰ ਦੱਸਿਆ ਕਿ ਜਿਲ੍ਹਾ ਪਟਿਆਲਾ 664571 ਟਨ ਝੋਨੇ ਖਰੀਦ ਕੇ ਸਭ ਤੋਂ ਅੱਗੇ ਰਿਹਾ ਹੈ ਜਦਕਿ ਜ਼ਿਲ੍ਹਾ ਫਿਰੋਜ਼ਪੁਰ 664093 ਟਨ ਝੋਨਾ ਖਰੀਦ ਕੇ ਦੂਜੇ ਨੰਬਰ ਅਤੇ ਮੋਗਾ 536627 ਟਨ ਝੋਨਾ ਖਰੀਦ ਕੇ ਤੀਜੇ ਨੰਬਰ ‘ਤੇ ਰਿਹਾ।

Facebook Comment
Project by : XtremeStudioz