Close
Menu

ਸੂਰਜ, ਸਲੀਬ ਤੇ ਸ਼ਹਿਰ

-- 07 October,2013

ਸੱਚ ਦੇ ਸੂਰਜ ਤਾਈਂ ਸਦਾ

ਲਟਕਣਾ ਪਵੇ ਸਲੀਬਾਂ ’ਤੇ
ਇਹ ਕਿਹੋ ਜਿਹੇ ਸ਼ਹਿਰ ਦੇ ਲੋਕੀਂ
ਗੱਲ ਛੱਡ ਦੇਣ ਨਸੀਬਾਂ ’ਤੇ
ਢੋਲ ਢਮੱਕਿਆਂ ਦੇ ਵਿੱਚ
ਰੋਂਦੀ ਦੀ ਆਵਾਜ਼ ਗੁਆਚ ਗਈ
‘ਵਾਰਿਸ਼ ਸ਼ਾਹ’ ਨਹੀਂ ਮੁੜਿਆ
‘ਅੰਮ੍ਰਿਤਾ’ ਮਾਰੇ ਹਾਕ ਪਈ
ਚੰਨ ਦੀਆਂ ਕਿਰਨਾਂ ਵੀ
ਬੱਦਲਾਂ ਹੇਠਾਂ ਦੱਬੀਆਂ ਨੇ
ਇੱਕ ਵਾਰੀ ਗੁੰਮ ਹੋਈਆਂ
ਮੁੜ ਨਾ ਕਦਰਾਂ ਲੱਭੀਆਂ ਨੇ
ਆਪਣੇ ਹੀ ਜਦੋਂ ਮਾੜੇ
ਕੀ ਹੋਣਾ ਖ਼ਫ਼ਾ ਰਕੀਬਾਂ ’ਤੇ

ਭੁੱਖੇ ਰੋਣ ਨਿਆਣੇ
ਟਾਕੀਆਂ ਲੱਗੀਆਂ ਤੰਬੀਆਂ ਨੂੰ
ਖੇਤ ਸੋਕੇ ਨੇ ਮਾਰੇ
ਜੱਟ ਉਡੀਕਣ ਬੰਬੀਆਂ ਨੂੰ
ਜਦੋਂ ਤਾਈਂ ‘ਉਦਾਸੀ’ ਤੇਰੇ
ਕੰਮੀਂ ਪੜ੍ਹਦੇ ਨਹੀਂ
ਉਦੋਂ ਤਾਈਂ ਸੂਰਜ
ਉਨ੍ਹਾਂ ਦੇ ਵਿਹੜੇ ਵੜਦੇ ਨੀ
ਮਿਲੇ ਪੈਰ-ਪੈਰ ’ਤੇ ਧੋਖਾ
ਕੀ ਵਿਸ਼ਵਾਸ ਹਬੀਬਾਂ ’ਤੇ

ਚਾਨਣ ਦੀ ਪਛਾਣ ਰਹੀ ਨਾ
ਹਨੇਰੇ ਘੱਤਾਂ ਨੂੰ
ਦੇਖ ਕੇ ਅਣਗੌਲਿਆ ਕਰਦੇ
ਲੱਗੇ ਹੋਏ ਫੱਟਾਂ ਨੂੰ
‘ਪਾਸ਼’ ਮਿਹਨਤਕਸ਼ ਜਮਾਤ ਮੇਰੀ
ਕਰਜ਼ਿਆਂ ਹੇਠਾਂ ਦੱਬੀ ਐ
ਇਹ ਕਿਹੋ ਜਿਹੀ ਆਜ਼ਾਦੀ
ਜੋ ਮਰ-ਮਰ ਕੇ ਲੱਭੀ ਐ
ਇਹ ਥੱਕੇ ਹਾਰੇ ਬੈਠੇ
ਕੌਣ ਉਠਾਏ ਗ਼ਰੀਬਾਂ ਨੂੰ
-ਜਸਵਿੰਦਰ ਮੱਟਰਾਂ

Facebook Comment
Project by : XtremeStudioz