Close
Menu

ਸੈਲਾਨੀਆਂ ਨਾਲ ਭਰੀ ਬੱਸ ਨੂੰ ਹਾਦਸਾ, 29 ਹਲਾਕ

-- 19 April,2019

ਰੋਮ (ਇਟਲੀ), 19 ਅਪਰੈਲ
ਪੁਰਤਗਾਲ ਦੇ ਮਦੀਰਾ ਟਾਪੂ ’ਤੇ ਸੈਲਾਨੀਆਂ ਨਾਲ ਭਰੀ ਇਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ 29 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 28 ਹੋਰ ਜ਼ਖ਼ਮੀ ਹੋ ਗਏ। ਬੱਸ ਵਿਚ ਸਫਰ ਕਰਨ ਵਾਲੇ ਜ਼ਿਆਦਾਤਰ ਯਾਤਰੀ ਜਰਮਨੀ ਦੇ ਵਸਨੀਕ ਸਨ। ਮੀਡੀਆ ਵਿਚ ਛਪੀ ਰਿਪੋਰਟ ਅਨੁਸਾਰ ਬੱਸ ਦੀ ਬਰੇਕ ਵਿੱਚ ਨੁਕਸ ਪੈਣ ਕਾਰਨ ਡਰਾਈਵਰ ਬੱਸ ’ਤੋਂ ਸੰਤੁਲਨ ਗੁਆ ਬੈਠਾ ਤੇ ਬੱਸ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ਦਾ ਪਤਾ ਚੱਲਦੇ ਹੀ ਸਥਾਨਕ ਪ੍ਰਸ਼ਾਸਨ ਮੌਕੇ ’ਤੇ ਪੁੱਜਿਆ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

Facebook Comment
Project by : XtremeStudioz