Close
Menu

ਸ੍ਰੀਲੰਕਾ ਸਰਕਾਰ ਨੇ ਖ਼ੁਫ਼ੀਆਤੰਤਰ ’ਚ ਵੱਡੀ ਕੋਤਾਹੀ ਕਬੂਲੀ

-- 25 April,2019

ਕੋਲੰਬੋ, 25 ਅਪਰੈਲ
ਸ੍ਰੀਲੰਕਾ ਸਰਕਾਰ ਨੇ ਈਸਟਰ ਮੌਕੇ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਲਈ ਖ਼ੁਫ਼ੀਆ ਤੰਤਰ ’ਚ ਵੱਡੀ ਕੋਤਾਹੀ ਕਬੂਲ ਲਈ ਹੈ। ਪੁਲੀਸ ਮੁਤਾਬਕ ਹਮਲਾ ਕਰਨ ਵਾਲੇ 9 ਫਿਦਾਈਨਾਂ ’ਚੋਂ ਇਕ ਮਹਿਲਾ ਵੀ ਸ਼ਾਮਲ ਸੀ ਜਦਕਿ ਹੁਣ ਤਕ ਹਮਲੇ ਦੇ ਸਬੰਧ ’ਚ 60 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਧਰ ਮ੍ਰਿਤਕਾਂ ਦੀ ਗਿਣਤੀ ਵੱਧ ਕੇ 359 ਹੋ ਗਈ ਹੈ। ਸਰਕਾਰ ਨੇ ਸੰਕੇਤ ਦਿੱਤੇ ਹਨ ਕਿ ਹਮਲੇ ਸਬੰਧੀ ਖ਼ੁਫ਼ੀਆ ਸੂਹ ਮਿਲਣ ਦੇ ਬਾਵਜੂਦ ਕੋਈ ਇਹਤਿਆਤੀ ਕਦਮ ਨਾ ਚੁੱਕੇ ਜਾਣ ਕਰਕੇ ਕਈ ਅਧਿਕਾਰੀਆਂ ਦੇ ਅਸਤੀਫ਼ੇ ਲਏ ਜਾ ਸਕਦੇ ਹਨ। ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਭਰੋਸਾ ਦਿੱਤਾ ਕਿ ਉਹ ਅਤਿਵਾਦ ਨੂੰ ਨੱਥ ਪਾਉਣ ਅਤੇ ਮੁਲਕ ’ਚ ਹਾਲਾਤ ਤੇਜ਼ੀ ਨਾਲ ਆਮ ਵਰਗੇ ਬਣਾਉਣ ਲਈ ਕਦਮ ਉਠਾਉਣਗੇ। ਉਨ੍ਹਾਂ ਰੱਖਿਆ ਸਕੱਤਰ ਤੇ ਮੁਲਕ ਦੇ ਪੁਲੀਸ ਮੁਖੀ ਨੂੰ ਅਸਤੀਫ਼ੇ ਦੇਣ ਲਈ ਕਿਹਾ ਹੈ।

Facebook Comment
Project by : XtremeStudioz