Close
Menu

ਸ੍ਰੀ ਦਸਮੇਸ਼ ਅਕੈਡਮੀ ਨੂੰ ਦੇਸ਼ ਦੀ ਮੋਹਰੀ ਸਿਖਿਆ ਸੰਸਥਾ ਅਕੈਡੀਮ ਵਜੋਂ ਵਿਕਸਿਤ ਕੀਤਾ ਜਾਵੇਗਾ – ਬਾਦਲ

-- 13 November,2013

4 (1)ਸ੍ਰੀ ਅਨੰਦਰਪੁਰ ਸਾਹਿਬ,13 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਸਥਿਤ ਸ੍ਰੀ ਦਸ਼ਮੇਸ਼ ਅਕੈਡਮੀ ਦੀ 32ਵੀਂ ਸਲਾਨਾ ਐਥਲੈਟਿਕ ਮੀਟ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਹ ਸਮਾਂ ਵੀ ਯਾਦ ਹੈ ਜਦੋਂ ਨੀਲਮ ਸੰਜੀਵਾ ਰੇਡੀ ਦੇਸ਼ ਦੇ ਤੱਤਕਾਲੀ ਰਾਸ਼ਟਰਪਤੀ ਨੇ ਇਸ ਅਕੈਡਮੀ ਦਾ ਨੀਂਹ ਪੱਥਰ ਰੱਖਿਆ ਸੀ। ਸ਼ਾਇਦ ਇਹ ਇੱਕੋ-ਇੱਕ ਅਜਿਹੀ ਅਕੈਡਮੀ ਹੋਵੇਗੀ ਜਿਸਦਾ ਨੀਂਹ ਪੱਥਰ ਦੇਸ਼ ਦੇ ਉਘੇ ਰਾਸ਼ਟਰਪਤੀ ਨੇ ਰੱਖਿਆ ਹੋਵੇ। ਇਹ ਅਕੈਡਮੀ ਉਹਨ੍ਹਾਂ ਦਾ ਇੱਕ ਸੁਪਨਾ ਸੀ ਜਿਸ ਰਾਹੀਂ ਉਹ ਚਾਹੁੰਦੇ ਸਨ ਕਿ ਇਸ ਅਕੈਡਮੀ ਤੋਂ ਵਿਦਿਆ ਹਾਸਲ ਕਰਕੇ ਪੰਜਾਬ ਦੇ ਵਿਦਿਆਰਥੀ ਉੱਚੇ ਅਹੁਦਿਆਂ ‘ਤੇ ਪਹੁੰਚਣ। ਅਕੈਡਮੀ ਨੇ ਕਾਫੀ ਹੱਦ ਤੱਕ ਉਹਨਾਂ ਦਾ ਇਹ ਸੁਪਨਾ ਪੂਰਾ ਵੀ ਕਰ ਦਿਖਾਇਆ ਹੈ।
ਸ. ਬਾਦਲ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਮੁੱਖ ਮਕਸਦ ਇਸ ਅਕੈਡਮੀ ਨੂੰ ਐਨ.ਡੀ.ਏ. ਅਤੇ ਏ.ਐਫ.ਪੀ.ਆਈ. ਦੀ ਕੋਚਿੰਗ ਵਜੋਂ ਵਿਕਸਿਤ ਕਰਨ ਦਾ ਹੈ, ਤਾਂ ਜੋ ਪੰਜਾਬ ਦੇ ਬੱਚੇ ਇੱਥੋਂ ਟ੍ਰੇਨਿੰਗ ਲੈ ਕੇ ਦੇਸ਼ ਦੇ ਉਚ ਅਹੁਦਿਆਂ ਉਤੇ ਪਹੁੰਚਣ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ। ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਸ ਅਕੈਡਮੀ ਦਾ ਅਧਾਰ ਕਾਫੀ ਜਿਆਦਾ ਮੌਜੂਦ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਕੈਡਮੀ ਨੂੰ ਕੋਈ ਵਿੱਤੀ ਸੰਕਟ ਨਹੀਂ ਆਉਣ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਦੇ ਆਉਣ ‘ਤੇ ਹਰ ਬਾਰ ਅਕੈਡਮੀ ਨੂੰ ਨਜ਼ਰਅੰਦਾਜ ਕਰ ਦਿੱਤਾ ਜਾਂਦਾ ਹੈ। ਸ. ਬਾਦਲ ਨੇ ਅਕੈਡਮੀ ਵਿਚ ਇੱਕ ਆਡੋਟੋਰੀਅਮ ਦੀ ਉਸਾਰੀ, ਖੇਡਾਂ ਲਈ ਬੁਨਿਆਦੀ ਢਾਂਚਾ ਕਾਇਮ ਕਰਨਾ, ਸ਼ੂਟਿੰਗ ਅਤੇ ਘੁੜਸਵਾਰੀ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਜੇਤੂ ਖਿਡਾਰੀਆਂ ਜਾਂ ਸਿੱਖਿਆ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ‘ਤੇ ਬੋਲਦੇ ਹੋਏ ਅਕੈਡਮੀ ਦੇ ਡਾਇਰੈਕਟਰ ਜੇ.ਐਸ. ਘੁੰਮਣ ਰਿਟਾ. ਮੇਜਰ ਜਨਰਲ ਨੇ ਕਿਹਾ ਕਿ ਇਹ ਅਕੈਡਮੀ ਸ. ਬਾਦਲ ਦੇ ਦਿਮਾਗ ਦੀ ਇੱਕ ਸੋਚੀ-ਸਮਝੀ ਅਜਿਹੀ ਸੰਸਥਾ ਦੇ ਰੂਪ ਵਿਚ ਵਿਕਸਿਤ ਕੀਤੀ ਗਈ ਹੈ, ਜਿਸ ਨਾਲ ਇਲਾਕੇ ਦੇ ਵਿਚ ਜਿੱਥੇ ਲੋਕਾਂ ਦਾ ਜੀਵਨ ਪੱਧਰ ਉਚਾ ਹੋ ਰਿਹਾ ਹੈ ਉਥੇ ਵਿਦਿਆਰਥੀਆਂ ਨੇ ਵੀ ਦੇਸ਼ ਦੇ ਹਰ ਖੇਤਰ ਵਿਚ ਜਿਕਰਯੋਗ ਪ੍ਰਾਪਤੀਆਂ ਕਰਕੇ ਸ. ਬਾਦਲ ਦੀ ਸੋਚ ਨੂੰ ਹੋਰ ਮਜਬੂਤ ਕੀਤਾ ਹੈ। ਉਨ੍ਹਾ ਨੇ ਕਿਹਾ ਕਿ ਅਕੈਡਮੀ ਦੇ ਵਿਚ 35 ਵਿਦਿਆਰਥੀਆਂ ਨੂੰ ਐਨ.ਡੀ.ਏ. ਟੈਸਟ ਲਈ ਤਿਆਰ ਕੀਤਾ ਜਾਵੇਗਾ। ਇਸ ਮੌਕੇ ਅਕੈਡਮੀ ਦੇ ਪ੍ਰਿੰ. ਅਮਰਜੀਤ ਸਿੰਘ ਰਿਟਾ. ਕਰਨਲ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਖੇਡਾ, ਸਿੱਖਿਆ ਅਤੇ ਹੋਰ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ। ਇਸ ਮੌਕੇ ਅਕੈਡਮੀ ਦੇ ਸਾਬਕਾ ਵਿਦਿਆਰਥੀਆਂ ਨੇ ਵੀ ਇਸ ਸਮਾਰੋਹ ਵਿਚ ਸ਼ਾਮਲ ਹੋ ਕੇ ਆਪਣੇ ਪੁਰਾਣੇ ਸਮੇਂ ਦੀਆਂ ਯਾਦਾਂ ਤਾਜਾ ਕੀਤੀਆਂ। ਅਕੈਡਮੀ ਦੇ ਵਿਦਿਆਰਥੀਆਂ ਤੇ ਵਿਦਿਆਰਥਣਾ ਨੇ ਘੁੜ ਦੌੜ, ਕਰਾਟੇ, ਐਥਲੈਟਿਕ, ਜਿਮਨਾਸਟਿਕ ਦੇ ਕਈ ਤਰ੍ਹਾਂ ਦੇ ਕਰਤਬ ਦਿਖਾ ਕੇ ਦਰਸ਼ਕਾਂ ਦਾ ਮਨ ਮੋਹਿਆ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਚੇਅਰਮੈਨ ਸ੍ਰੀ ਦਸ਼ਮੇਸ਼ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਨੇ ਅੱਜ 32ਵੀਂ ਐਥਲੈਟਿਕ ਮੀਟ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਉਪਰੰਤ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਪੱਤਰਕਾਰਾਂ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਨੂੰ 5-5 ਕਰੌੜ ਰੁਪਏ ਦੀ ਵਾਧੂ ਗਰਾਂਟ, ਸਾਰੀਆਂ ਬੁਨਿਆਦੀ ਲੋੜਾ ਦੀ ਪੂਰਤੀ ਅਤੇ ਸਰਬਪੱਖੀ ਵਿਕਾਸ ਲਈ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਇਸ ਵਿਸ਼ੇ ‘ਤੇ ਬਹੁਤ ਹੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਮੋਗਾ ਵਿਖੇ 21 ਦਸੰਬਰ ਨੂੰ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਸਾਂਝੀ ਵਿਕਾਸ ਜਨਤਕ ਰੈਲੀ ਦੇ ਵਿਸ਼ੇ ‘ਤੇ ਬੋਲਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਇੱਕ ਭਾਜਪਾ ਅਕਾਲੀ ਦਲ ਦਾ ਵੱਡਾ ਸ਼ੋਅ ਸਾਬਤ ਹੋਵੇਗੀ। ਇਸ ਲਈ ਦੋਵੇਂ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਰੈਲੀ ਦੀਆਂ ਤਿਆਰੀਆਂ ਦੇ ਸਬੰਧ ਵਿਚ ਲਗਾਤਾਰ ਬੈਠਕਾਂ ਅਤੇ ਵਿਚਾਰ ਵਟਾਂਦਰਾ ਕਰ ਰਹੇ ਹਨ।
ਉਘੇ ਕ੍ਰਿਕਟ ਖਿਡਾਰੀ ਸਚਿਨ ਤੇਂਦੂਲਕਰ ਵੱਲੋਂ ਕ੍ਰਿਕਟ ਜਗਤ ਤੋਂ ਸੰਨਿਆਸ ਲੈਣ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਸਚਿਨ ਤੇਂਦੂਲਕਰ ਸਮੁੱਚੇ ਵਿਸ਼ਵ ਵਿਚ ਇੰਨ੍ਹੇ ਹਰਮਨ ਪਿਆਰੇ ਹਨ ਜਿੰਨ੍ਹਾਂ ਅੱਜ ਤੱਕ ਕੋÂਂੀ ਵੀ ਨਹੀਂ ਹੋਇਆ।
ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਅਕੈਡਮੀ ਵਿਚ ਆਏ ਪੁਰਾਣੇ ਅਤੇ ਮੌਜੂਦਾ ਵਿਦਿਆਰਥੀਆਂ ਦੇ ਮਾਪਿਆਂ, ਸਕੂਲ ਦੇ ਸਟਾਫ ਅਤੇ ਅਕੈਡਮੀ ਦੇ ਉਦਘਾਟਨੀ ਸਮਾਰੋਹ ਬਾਰੇ ਆਪਣੀਆਂ ਯਾਦਾਂ ਨੂੰ ਤਾਜਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾ ਦਾ ਇਹ ਨਿੱਜੀ ਸੁਪਨਾ ਸੀ ਕਿ ਪੰਜਾਬ ਵਿਚ ਇੱਕ ਅਜਿਹੀ ਸੰਸਥਾ ਹੋਵੇ ਜਿੱਥੋਂ ਵਿਦਿਆਰਥੀ ਸਿਖਿਆ ਅਤੇ ਹੁਨਰ ਹਾਸਲ ਕਰਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾ ਕੇ ਵੱਖ-ਵੱਖ ਅਹੁਦਿਆਂ ‘ਤੇ ਜ਼ਿਰਕਯੋਗ ਪ੍ਰਾਪਤੀਆਂ ਕਰ ਸਕਣ, ਤਾਂ ਉਨ੍ਹਾਂ ਨੇ ਇਸ ਅਕੈਡਮੀ ਨੂੰ ਸ਼ੁਰੂ ਕਰਨ ਦਾ ਮਨ ਬਣਾਇਆ ਸੀ ਅਤੇ ਹੁਣ ਉਹਨ੍ਹਾਂ ਦਾ ਇਹ ਸੁਪਨਾ ਪੂਰਾ ਹੋ ਰਿਹਾ ਹੇ।
ਅੱਜ ਪੁਰਾਣੇ ਵਿਦਿਆਰਥੀ ਜਿੰਨ੍ਹਾ ਨੇ ਵੱਖ-ਵੱਖ ਅਹੁਦਿਆਂ ਤੇ ਜਿਕਰਯੋਗ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਉਹ ਵੀ ਅਕੈਡਮੀ ਦੇ ਮੌਜੂਦਾ ਵਿਦਿਆਰਥੀਆਂ ਨੂੰ ਆਪਣੇ ਵਿਦਿਅਕ ਸੈਸ਼ਨ ਦੌਰਾਨ ਪ੍ਰਾਪਤ ਕੀਤੇ ਤਜੁਰਬਿਆਂ ਅਤੇ ਉਨ੍ਹਾਂ ਦੇ ਅਸਲ ਜਿੰਦਗੀ ਵਿਚ ਮਹੱਤਵ ਬਾਰੇ ਜਾਣਕਾਰੀ ਦੇ ਰਹੇ ਸਨ। ਅੱਜ ਦੇ ਇਸ ਸਮਾਰੋਹ ਵਿਚ ਪੇਂਡੂ ਵਿਕਾਸ ਮੰਤਰੀ ਸੁਰਜੀਤ ਸਿੰਘ ਰੱਖੜਾ, ਰੂਪਨਗਰ ਦੇ ਵਿਧਾਇਕ ਡਾ. ਦਲਜੀਤ ਸਿੰਘ ਚੀਮਾ, ਐਸ.ਜੀ.ਪੀ.ਸੀ. ਮੈਂਬਰ ਅਮਰਜੀਤ ਸਿੰਘ ਚਾਵਲਾ, ਡੀ.ਆਹੀ.ਜੀ. ਰੁਪਨਗਰ ਆਰ.ਕੇ. ਜਾਇਸਵਾਲ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਸ਼ਾਹੀ, ਵਧੀਕ ਡਿਪਟੀ ਕਸ਼ਿਨਰ ਜਨਰਲ, ਉਪ ਮੰਡਲ ਮੈਜਿਸਟ੍ਰੇਟ ਨੀਰਜ ਕੁਮਾਰ ਗੁਪਤਾ, ਡੀ.ਐਸ.ਪੀ. ਸੰਤ ਸਿੰਘ ਧਾਲੀਵਾਲ ਅਤੇ ਹੋਰ ਇਲਾਕੇ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਵਿਸੇਸ਼ ਤੌਰ ‘ਤੇ ਹਾਜ਼ਰ ਸਨ।

Facebook Comment
Project by : XtremeStudioz