Close
Menu

ਹਾਫ਼ਿਜ਼ ਸਈਦ ਦਾ ਨੇੜਲਾ ਰਿਸ਼ਤੇਦਾਰ ਪਾਕਿਸਤਾਨ ’ਚ ਗ੍ਰਿਫ਼ਤਾਰ

-- 16 May,2019

ਲਾਹੌਰ, 16 ਮਈ
ਮੁੰਬਈ ਦਹਿਸ਼ਤੀ ਹਮਲੇ ਦੇ ਸਰਗਨੇ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਦੇ ਨੇੜਲੇ ਰਿਸ਼ਤੇਦਾਰ ਅਬਦੁੱਲ ਰਹਿਮਾਨ ਮੱਕੀ ਨੂੰ ਭੜਕਾਊ ਭਾਸ਼ਨ ਦੇਣ ਅਤੇ ਪਾਕਿਸਤਾਨੀ ਸਰਕਾਰ ਦੀ ਆਲੋਚਨਾ ਕਰਨ ਦੇ ਜੁਰਮ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੀਓ ਨਿਊਜ਼ ਮੁਤਾਬਕ ਜਮਾਤ ਦੇ ਸਿਆਸੀ ਅਤੇ ਕੌਮਾਂਤਰੀ ਮਾਮਲਿਆਂ ਬਾਰੇ ਵਿੰਗ ਦੇ ਮੁਖੀ ਅਤੇ ਖ਼ੈਰਾਤੀ ਸੰਸਥਾ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਦੇ ਇੰਚਾਰਜ ਮੱਕੀ ਨੂੰ ਗ਼ੈਰਕਾਨੂੰਨੀ ਜਥੇਬੰਦੀਆਂ ਖ਼ਿਲਾਫ਼ ਆਰੰਭੀ ਗਈ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ।

Facebook Comment
Project by : XtremeStudioz