Close
Menu

ਹੁਣ ਤੱਕ ਸਿਰਫ 6 ਭਾਰਤੀਆਂ ਨੂੰ ਮਿਲਿਆ ਹੈ ਆਸਕਰ

-- 27 February,2017
ਮੁੰਬਈ— ਦੁਨੀਆ ਦੇ ਸਭ ਤੋਂ ਵਕਾਰੀ ਐਵਾਰਡ ਆਸਕਰ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ, ਲਾਸ ਏਂਜਲਸ ‘ਚ ਭਾਰਤੀ ਸਮੇਂ ਦੇ ਅਨੁਸਾਰ ਸੋਮਵਾਰ ਸਵੇਰੇ 5 ਵਜੇ ਤੋਂ ਇਸ ਦਾ ਪ੍ਰਸਾਰਣ ਕੀਤਾ ਜਾਵੇਗਾ। ਇਸ ਵਾਰ ਇਸ ਐਵਾਰਡ ‘ਚ ਭਾਰਤੀਆਂ ਦੀਆਂ ਨਜ਼ਰਾਂ ਸਿਰਫ ਦੇਵ ਪਟੇਲ ‘ਤੇ ਟਿਕੀਆਂ ਹੋਈਆਂ ਹਨ। ਉਨ੍ਹਾਂ ਨੂੰ ਫਿਲਮ ‘ਲਾਇਨ’ ਲਈ ਬੈਸਟ ਸਪੋਰਟਿੰਗ ਐਕਟਰ ਕੈਟੇਗਿਰੀ ‘ਚ ਨਾਮੀਨੇਟ ਕੀਤਾ ਗਿਆ ਹੈ। ‘ਲਾਇਨ’ ਭਾਰਤ ‘ਚ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ ਤੇ ਇਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਅਕੈਡਮੀ ਐਵਾਰਡਜ਼ ਦੇ 89 ਸਾਲਾਂ ਦੇ ਇਤਿਹਾਸ ‘ਚ ਹੁਣ ਤੱਕ 6 ਐਵਾਰਡ ਭਾਰਤ ਨੇ ਆਪਣੇ ਨਾਮ ਕੀਤੇ ਹਨ, ਜਿਨ੍ਹਾਂ ‘ਚੋਂ ਇਕ ਆਨਰੇਰੀ ਐਵਾਰਡ ਹੈ, ਮਹਿਬੂਬ ਖਾਨ ਦੀ ਫਿਲਮ ‘ਮਦਰ ਇੰਡੀਆ’ ਆਸਕਰ ਲਈ ਨਾਮੀਨੇਟ ਹੋਣ ਵਾਲੀ ਪਹਿਲੀ ਭਾਰਤੀ ਫਿਲਮ ਸੀ। ਇਸ ਨੂੰ 1958 ‘ਚ ਬੈਸਟ ਫਿਲਮ ਦੀ ਸ਼੍ਰੇਣੀ ‘ਚ ਨਾਮਜ਼ਦ ਕੀਤਾ ਗਿਆ ਸੀ ਜਦਕਿ 25 ਸਾਲ ਬਾਅਦ ਭਾਰਤ ਨੂੰ ਪਹਿਲਾ ਆਸਕਰ ਮਿਲਿਆ।
ਇਹ ਐਵਾਰਡ ਰਿਚਰਡ ਏਟੇਨਬਰੋ ਦੀ ਫਿਲਮ ‘ਗਾਂਧੀ’ ਦੇ ਬੈਸਟ ਕਾਸਟਿਊਮ ਲਈ ਭਾਨੂ ਅਥੈਯਾ ਨੂੰ ਦਿੱਤਾ ਗਿਆ ਸੀ। ਇਸ ਦੇ ਬਾਅਦ ਸਾਲ 1992 ‘ਚ ਸਤਿਆਜੀਤ ਰੇ ਨੂੰ ਆਨਰੇਰੀ ਆਸਕਰ ਨਾਲ ਸਨਮਾਨਿਤ ਕੀਤਾ ਗਿਆ ਸੀ। 2009 ‘ਚ ਫਿਲਮ ‘ਸਲੱਮਡਾਗ ਮਿਲੇਅਨੀਅਰ’ ਲਈ ਤਿੰਨ ਸ਼੍ਰੇਣੀਆਂ ‘ਚ 4 ਐਵਾਰਡ ਭਾਰਤੀਆਂ ਨੇ ਆਪਣੇ ਨਾਂ ਕੀਤੇ ਸਨ। ਰਸੂਲ ਪੁਕੁੱਟੀ ਨੂੰ ਬੈਸਟ ਸਾਊਂਡ ਮਿਕਸਿੰਗ, ਏ. ਆਰ. ਰਹਿਮਾਨ ਨੂੰ ‘ਜੈ ਹੋ’ ਲਈ ਬੈਸਟ ਓਰਿਜਨਲ ਸਕੋਰ ਤੇ ‘ਜੈ ਹੋ’ ਲਈ ਗੁਲਜ਼ਾਰ ਤੇ ਏ. ਆਰ. ਰਹਿਮਾਨ ਨੂੰ ਬੈਸਟ ਓਰਿਜਨਲ ਸਾਂਗ ਲਈ ਐਵਾਰਡ ਦਿੱਤਾ ਗਿਆ ਸੀ।
Facebook Comment
Project by : XtremeStudioz