Close
Menu

ਹੱਤਿਆ ਦੇ ਦੋਸ਼ ’ਚ ਪੰਜਾਬੀ ਕਾਰੋਬਾਰੀ ਖ਼ਿਲਾਫ਼ ਸੁਣਵਾਈ ਸ਼ੁਰੂ

-- 11 April,2019

ਲੰਡਨ, 11 ਅਪਰੈਲ
ਦੂਜੀ ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਭਾਰਤੀ ਮੂਲ ਦੇ ਇਕ ਕਾਰੋਬਾਰੀ ਖ਼ਿਲਾਫ਼ ਬਰਤਾਨੀਆ ਦੀ ਅਦਾਲਤ ਵਿਚ ਸੁਣਵਾਈ ਸ਼ੁਰੂ ਹੋ ਗਈ ਹੈ। ਮੁਲਜ਼ਮ ਗੁਰਪ੍ਰੀਤ ਸਿੰਘ (43) ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਇਕ ਅਣਪਛਾਤੇ ਸਹਿਯੋਗੀ ਨਾਲ ਮਿਲ ਕੇ ਪਿਛਲੇ ਸਾਲ ਫਰਵਰੀ ਵਿਚ ਆਪਣੀ ਪਤਨੀ ਸਰਬਜੀਤ ਕੌਰ (38) ਦੀ ਹੱਤਿਆ ਕਰ ਦਿੱਤੀ ਸੀ। ਇਹ ਘਟਨਾ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖਿੱਤੇ ਦੇ ਵੌਲਵਰਹੈਂਪਟਨ ਸ਼ਹਿਰ ਨਾਲ ਸਬੰਧਤ ਹੈ। ਵੈਸਟ ਮਿਡਲੈਂਡਜ਼ ਪੁਲੀਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਸਿੰਘ ਨੂੰ ਲੰਘੇ ਸਾਲ ਮਈ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਗੁਰਪ੍ਰੀਤ ’ਤੇ ਪਤਨੀ ਨੂੰ ਘਰ ਵਿਚ ਹੀ ਗਲਾ ਘੁੱਟ ਕੇ ਮਾਰਨ ਦਾ ਦੋਸ਼ ਹੈ। ਸਰਬਜੀਤ ਕੌਰ ਉਸ ਦੀ ਦੂਜੀ ਪਤਨੀ ਸੀ। ਗੁਰਪ੍ਰੀਤ ਵੌਲਵਰਹੈਂਪਟਨ ਵਿਚ ਢਾਂਡਾ ਪ੍ਰਾਪਰਟੀਜ਼ ਦਾ ਮਾਲਕ ਹੈ। ਬਰਮਿੰਘਮ ਕ੍ਰਾਊਨ ਅਦਾਲਤ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਆਪਣੀ ਪਹਿਲੀ ਪਤਨੀ ਅਮਨਦੀਪ ਕੌਰ ਦੀ ਹੱਤਿਆ ਲਈ ਵੀ ਚਾਰ ਵਰ੍ਹੇ ਪਹਿਲਾਂ 20 ਹਜ਼ਾਰ ਪਾਊਂਡ ਦੀ ਪੇਸ਼ਕਸ਼ ਕੀਤੀ ਸੀ। ਅਮਨਦੀਪ ਕੌਰ ਦੇ ਮੌਤ ਸਬੰਧੀ ਸਰਟੀਫ਼ਿਕੇਟ ਮੁਤਾਬਕ ਉਸ ਦੀ ਮੌਤ ਪੰਜਾਬ ਵਿਚ ਦਿਮਾਗ ਦੀ ਨਸ ਫਟਣ ਕਾਰਨ ਹੋਈ ਸੀ।

Facebook Comment
Project by : XtremeStudioz