Close
Menu

2023 ਤੱਕ ਦੇਸ਼ ਨਕਸਲੀਆਂ ਤੋਂ ਮੁਕਤ ਹੋਵੇਗਾ: ਰਾਜਨਾਥ

-- 24 April,2019

ਹੁਸੈਨਾਬਾਦ (ਝਾਰਖੰਡ), 24 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ 2023 ਤੱਕ ਦੇਸ਼ ’ਚ ਨਕਸਲੀਆਂ ਦਾ ਖਾਤਮਾ ਹੋ ਜਾਵੇਗਾ। ਉਹ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਰਾਹ ’ਚ ਆ ਰਹੇ ਬਾਗੀਆਂ ਤੇ ਅਤਿਵਾਦੀਆਂ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ ਅਤੇ ਝਾਰਖੰਡ ’ਚੋਂ ਨਕਸਲੀਆਂ ਦਾ ਤਕਰੀਬਨ ਖਾਤਮਾ ਹੋ ਗਿਆ ਹੈ ਅਤੇ ਸੂਬੇ ’ਚ ਉਨ੍ਹਾਂ ਦੇ ਬਚੇ ਹੋਏ ਆਧਾਰ ਨੂੰ ਵੀ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ। ਪਾਲਮੂ (ਐੱਸਸੀ) ਸੰਸਦੀ ਖੇਤਰ ’ਚ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਵੀਡੀ ਰਾਮ ਦੀ ਹਮਾਇਤ ਤੇ ਉਨ੍ਹਾਂ ਲਈ ਪ੍ਰਚਾਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸੱਤਾ ਦੇ ਲਾਲਚ ’ਚ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸ ਨੇ ਸੂਬੇ ’ਚ ਹੱਥ ਮਿਲਾ ਲਿਆ ਹੈ ਪਰ ਉਹ ਆਪਣੇ ਮਕਸਦ ’ਚ ਕਾਮਯਾਬ ਨਹੀਂ ਹੋਣਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਾਬਰ ਕੋਈ ਹੋਰ ਆਗੂ ਨਹੀਂ ਹੈ ਅਤੇ ਉਸ ਦੇ ਮੁਕਾਬਲੇ ਬਾਕੀ ਆਗੂ ਛੋਟੇ ਹਨ। ਉਜਵਲਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਜਨਧਨ ਯੋਜਨਾ ਵਰਗੀਆਂ ਵਿਕਾਸ ਯੋਜਨਾਵਾਂ ਦੇ ਵੇਰਵੇ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ 2022 ਤੱਕ ਦੇਸ਼ ਦਾ ਵਿਕਾਸ ਕਰਨ ਨਹੀ ਵਚਨਬੱਧ ਹੈ ਅਤੇ ਪਾਰਟੀ ਦਾ ਮੈਨੀਫੈਸਟੋ ਇਸੇ ਨੂੰ ਸਮਰਪਿਤ ਹੈ। 

Facebook Comment
Project by : XtremeStudioz