Close
Menu

26 ਸਾਲਾਂ ਦੀ ਹੋਈ ਜੇਨੇਲੀਆ ਡਿਸੂਜਾ

-- 05 August,2013

ganalina

ਮੁੰਬਈ- ਬਾਲੀਵੁੱਡ ਅਭਿਨੇਤਰੀ ਜੇਨੇਲੀਆ ਡਿਸੂਜਾ ਨੇ ਅੱਜ ਆਪਣੇ ਜੀਵਨ ਦੇ 26 ਸਾਲ ਪੂਰੇ ਕਰ ਲਏ ਹਨ। 5 ਅਗਸਤ 1987 ਨੂੰ ਮੁੰਬਈ ਵਿਚ ਜਨਮੀ ਜੇਨੇਲੀਆ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਹਜ 15 ਸਾਲ ਦੀ ਉਮਰ ਵਿਚ ਮਾਡਲਿੰਗ ਤੋਂ ਕੀਤੀ। ਜੇਨੇਲੀਆ ਨੂੰ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਪਾਰਕਰ ਪੇਨ ਦੇ ਵਿਗਿਆਪਨ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਦੇ ਬਾਅਦ ਜੇਨੇਲੀਆ ਨੇ ਕਈ ਵਿਗਿਆਪਨ ਫਿਲਮਾਂ ਵਿਚ ਕੰਮ ਕੀਤਾ।
ਸਾਲ 2003 ਵਿਚ ਰਿਲੀਜ਼ ਹੋਈ ਫਿਲਮ ‘ਤੁਝੇ ਮੇਰੀ ਕਸਮ’ ਤੋਂ ਜੇਨੇਲੀਆ ਨੇ ਬਤੌਰ ਅਭਿਨੇਤਰੀ ਬਾਲੀਵੁੱਡ ਵਿਚ ਕਦਮ ਰੱਖਿਆ। ਇਸ ਫਿਲਮ ਤੋਂ ਜੇਨੇਲੀਆ ਦੇ ਬਚਪਨ ਦੇ ਦੋਸਤ ਰਿਤੇਸ਼ ਦੇਸ਼ਮੁੱਖ ਨੇ ਵੀ ਬਤੌਰ ਅਭਿਨੇਤਾ ਕਦਮ ਰੱਖਿਆ ਸੀ। ਆਪਣੀ ਦੋਸਤੀ ਨੂੰ ਰਿਸ਼ਤੇ ਵਿਚ ਬਦਲਦੇ ਹੋਏ ਜੇਨੇਲੀਆ ਨੇ ਰਿਤੇਸ਼ ਦੇਸ਼ਮੁੱਖ ਨਾਲ 2012 ਵਿਚ ਵਿਆਹ ਕਰ ਲਿਆ।
ਜੇਨੇਲੀਆ ਨੇ ਆਪਣੇ ਦਸ ਸਾਲ ਦੇ ਸਿਨੇਮਾ ਕੈਰੀਅਰ ਵਿਚ ਹਿੰਦੀ ਫਿਲਮਾਂ ਦੇ ਇਲਾਵਾ ਤੇਲਗੂ, ਤਮਿਲ, ਕੰਨੜ ਅਤੇ ਮਲਿਆਲਮ ਫਿਲਮਾਂ ਵਿਚ ਵੀ ਅਭਿਨੈ ਕੀਤਾ ਹੈ। ਉਨ੍ਹਾਂ ਦੇ ਕੈਰੀਅਰ ਦੀਆਂ ਜ਼ਿਕਰਯੋਗ ਫਿਲਮਾਂ ਵਿਚ ਕੁਝ ਹਨ, ‘ਮਸਤੀ’, ‘ਜਾਨੇ ਤੂ ਯਾ ਜਾਨੇ ਨਾ’, ‘ਲਾਈਫ ਪਾਟਨਰ’, ‘ਡਾਂਸ ਪੇ ਚਾਂਸ’ ਅਤੇ ‘ਤੇਰੇ ਨਾਲ ਲਵ ਹੋ ਗਿਆ’ ਸ਼ਾਮਲ ਹੈ।

Facebook Comment
Project by : XtremeStudioz