Close
Menu

ਅਦਿਤੀ ਨੇ ਵੋਲਵਿਕ ਐੱਲ.ਪੀ.ਜੀ.ਏ ‘ਚ ਕਟ ਹਾਸਲ ਕੀਤਾ

-- 27 May,2017

ਆਨ ਅਰਬੋਰ (ਅਮਰੀਕਾ)— ਅਦਿਤੀ ਅਸ਼ੋਕ ਨੇ ਦੂਜੇ ਦੌਰ ‘ਚ ਦੋ ਅੰਡਰ 70 ਦੇ ਵਧੀਆ ਪ੍ਰਦਰਸ਼ਨ ਦੇ ਨਾਲ ਇੱਥੇ ਐੱਲ.ਪੀ.ਜੀ.ਏ. ਵੋਲਵਿਕ ਚੈਂਪੀਅਨਸ਼ਿਪ ‘ਚ ਕਟ ਹਾਸਲ ਕੀਤਾ। 
ਅਦਿਤੀ ਨੇ ਦੂਜੇ ਦੌਰ ‘ਚ 6 ਬਰਡੀ ਕੀਤੀ ਪਰ ਉਹ ਚਾਰ ਬੋਗੀ ਵੀ ਕਰ ਗਈ। ਇਸ ਪ੍ਰਦਰਸ਼ਨ ਦੀ ਬਦੌਲਤ ਅਦਿਤੀ ਕੱਲ ਦੇ ਸੰਯੁਕਤ 56ਵੇਂ ਸਥਾਨ ਦੇ ਮੁਕਾਬਲੇ ਸਾਂਝੇ 44ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਸ ਵਿਚਾਲੇ ਸੁੰਗ ਹਿਊਨ ਪਾਰਕ ਨੇ 7 ਅੰਡਰ 65 ਦੇ ਸਕੋਰ ਨਾਲ ਚੋਟੀ ‘ਤੇ ਦੋ ਸ਼ਾਟ ਦੀ ਬੜ੍ਹਤ ਬਣਾ ਲਈ। ਉਸ ਦਾ ਕੁੱਲ ਸਕੋਰ 12 ਅੰਡਰ ਹੈ।

Facebook Comment
Project by : XtremeStudioz