Close
Menu

ਅਮਰੀਕਾ ਦਾ ਵਿੱਤੀ ਭਿਆਲ ਬਣਨਾ ਲੋਚਦੈ ਭਾਰਤ: ਸਰਨਾ

-- 24 May,2018

ਵਾਸ਼ਿੰਗਟਨ, 24 ਮਈ
ਅਮਰੀਕਾ ਵਿੱਚ ਭਾਰਤੀ ਰਾਜਦੂਤ ਨਵਤੇਜ ਸਰਨਾ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਆਰਥਿਕ ਵਿਕਾਸ ਵਿੱਚ ਭਿਆਲ ਬਣ ਸਕਦਾ ਹੈ ਤੇ ਹਿੰਦ ਪ੍ਰਸ਼ਾਂਤ ਮਹਾਂਸਾਗਰ ਖਿੱਤੇ ਅੰਦਰ ਅਮਨ ਤੇ ਖ਼ੁਸ਼ਹਾਲੀ ਲਿਆ ਸਕਦਾ ਹੈ। ਸ੍ਰੀ ਸਰਨਾ ਕੋਲੰਬਸ ਕਾਊਂਸਲ ਆਨ ਵਰਲਡ ਅਫੇਅਰਜ਼ ਦੇ ਪ੍ਰਧਾਨ ਤੇ ਸੀਈਓ ਪੈਟ੍ਰਿਕ ਟੈਰੀਅਨ ਦੇ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਉਹ ਕਿਹੜੇ ਤਿੰਨ ਚਾਰ ਵੱਡੇ ਮੁੱਦੇ ਹਨ ਜੋ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੱਸਣਾ ਚਾਹੁੰਦੇ ਹਨ।
ਸ੍ਰੀ ਸਰਨਾ ਨੇ ਕਿਹਾ ‘‘ ਜੇ ਇਹੋ ਜਿਹਾ ਸੱਦਾ ਆਉਂਦਾ ਹੈ ਤਾਂ ਮੇਰਾ ਖਿਆਲ ਹੈ ਕਿ ਮੈਂ ਝਟਪਟ ਭਾਰਤ ਦੇ ਤਿੰਨ ਚਾਰ ਮੁੱਦੇ ਸਾਹਮਣੇ ਰੱਖਣਾ ਚਾਹਾਂਗਾ। ਮੁੱਦਿਆਂ ਦਾ ਮਤਲਬ ਕੋਈ ਬਖੇੜਾ ਨਹੀਂ ਹੈ ਸਗੋਂ ਇਹ ਉਹ ਤਰਕ ਹੈ ਜੋ ਭਾਰਤ-ਅਮਰੀਕੀ ਸਬੰਧਾਂ ਨੂੰ ਗਤੀ ਬਖ਼ਸ਼ਦਾ ਹੈ।
ਮੈਂ ਖ਼ੁਸ਼ੀ ਖ਼ੁਸ਼ੀ ਰਾਸ਼ਟਰਪਤੀ ਨੂੰ ਦੱਸਾਂਗਾ।ਦੇਖੋ ਇਹ ਇਕ ਮੁਲਕ ਹੈ ਜਿਸ ਦੀ ਆਬਾਦੀ 1.3 ਅਰਬ ਹੈ ਤੇ ਵਧ ਰਹੀ ਹੈ। ਇਹ ਮੁਲਕ ਵੀ ਅਮਰੀਕਾ ਵਾਂਗ ਹੀ ਕੰਮ ਕਰਦਾ ਹੈ। ਜਿਵੇਂ ਤੁਹਾਡੇ ਗਵਰਨਰ ਹਨ ਉਵੇਂ ਸਾਡੇ ਮੁੱਖ ਮੰਤਰੀ ਹਨ। ਇਸ ਮੁਲਕ ਵਿੱਚ ਜਦੋਂ ਜੀਅ ਚਾਹੇ ਚੋਣਾਂ ਰਾਹੀਂ ਸ਼ਾਂਤੀਪੂਰਬਕ ਸਰਕਾਰਾਂ ਬਦਲ ਦਿੱਤੀਆਂ ਜਾਂਦੀਆਂ ਹਨ ਤੇ ਇਹ ਪ੍ਰਕਿਰਿਆ ਦੁਨੀਆ ਭਰ ਵਿੱਚ ਸਤਿਕਾਰ ਦੀ ਪਾਤਰ ਹੈ।’’

Facebook Comment
Project by : XtremeStudioz